ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਿਜਲੀ ਸੋਧ ਬਿੱਲ ਖ਼ਿਲਾਫ ਕਿਸਾਨਾਂ ਨੇ ਰੋਕੀਆਂ ਰੇਲਾਂ

Ad Position 21
No active advertisement
ਅਜੀਤ ਡੈਸਕ 06-12-2025

• ਪੰਜਾਬ ਭਰ 'ਚ 18 ਥਾਵਾਂ 'ਤੇ 2 ਘੰਟੇ ਦਾ ਸੰਕੇਤਕ ਰੇਲ ਰੋਕੋ ਮੋਰਚਾ • ਪੁਲਿਸ ਨਾਲ ਜ਼ਬਰਦਸਤ ਝੜਪਾਂ, ਗਿ੍ਫ਼ਤਾਰੀਆਂ ਤੋਂ ਬਾਅਦ ਰਿਹਾਈ
ਪ੍ਰਮਿੰਦਰ ਸਿੰਘ ਜੋਸਨ ਹਰਜਿੰਦਰ ਸਿੰਘ ਕਲੇਰ

ਜੰਡਿਆਲਾ ਗੁਰੂ, 5 ਦਸੰਬਰ-ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ 'ਤੇ ਅੱਜ ਰੇਲਵੇ ਟਰੈਕ ਦੇਵੀਦਾਸਪੁਰਾ ਵਿਖੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਭਾਰੀ ਪੁਲਿਸ ਫੋਰਸ ਨੇ ਅਸਫਲ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਪੁਲਿਸ ਨਾਲ ਝੜਪਾਂ ਵੀ ਹੋਈਆਂ ਪਰ ਕਿਸਾਨਾਂ ਨੇ ਦੇਵੀਦਾਸਪੁਰਾ ਰੇਲਵੇ ਟਰੈਕ ਤੋਂ ਇਕ ਕਿੱਲੋਮੀਟਰ ਦੀ ਦੂਰੀ 'ਤੇ ਅਮਰਕੋਟ ਰੇਲਵੇ ਟਰੈਕ 'ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਧਰਨਾ ਲਗਾਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮਨਸੂਬਿਆਂ ਨੂੰ ਪੂਰਿਆਂ ਕਰਨ ਦੀ ਸਿਰਤੋੜ ਕੋਸ਼ਿਸ਼ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਬਿਜਲੀ ਸੋਧ ਬਿੱਲ ਖ਼ਿਲਾਫ਼ 2 ਘੰਟੇ ਦੇ ਸੰਕੇਤਕ ਰੇਲ ਰੋਕੋ ਨੂੰ ਫੇਲ੍ਹ ਕਰਨ ਦੇ ਮਨਸੂਬਿਆਂ 'ਤੇ ਲੋਕ ਰੋਹ ਨੇ ਪਾਣੀ ਫੇਰ ਦਿੱਤਾ ਅਤੇ 18 ਦੇ ਕਰੀਬ ਥਾਵਾਂ 'ਤੇ ਧਰਨੇ ਨੂੰ ਪੁਲਿਸ ਵਲੋਂ ਰੋਕਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਦਰਜਨਾਂ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਵੀ ਕੀਤੀਆਂ ਗਈਆਂ, ਪਰ ਇਸਦੇ ਬਾਵਜੂਦ ਕਿਸਾਨ ਰੇਲਾਂ ਰੋਕਣ 'ਚ ਸਫਲ ਰਹੇ | ਰੇਲ ਰੋਕਣ ਬਾਅਦ ਸਾਰੇ ਕਿਸਾਨ ਆਗੂਆਂ ਦੀ ਰਿਹਾਈ ਤੋਂ ਬਾਅਦ ਮੋਰਚਾ ਸਮਾਪਤ ਕੀਤਾ ਗਿਆ | ਪੰਧੇਰ ਨੇ ਦੱਸਿਆ ਕਿ ਇਸ ਦੌਰਾਨ ਦਿੱਲੀ-ਅੰਮਿ੍ਤਸਰ ਮੁੱਖ ਰੇਲ ਮਾਰਗ ਦੇਵੀਦਾਸਪੁਰਾ ਨਜ਼ਦੀਕ ਅਮਰਕੋਟ ਫਾਟਕ, ਧਾਰੀਵਾਲ ਰੇਲਵੇ ਸਟੇਸ਼ਨ ਅੰਮਿ੍ਤਸਰ ਜੰਮੂ ਕਸ਼ਮੀਰ ਮਾਰਗ, ਪਰਮਾਨੰਦ ਫਾਟਕ ਪਠਾਨਕੋਟ 'ਤੇ 30 ਮਿੰਟ ਤੱਕ ਜਾਮ ਤੋਂ ਬਾਅਦ ਕਿਸਾਨਾਂ ਦੀ ਗਿ੍ਫ਼ਤਾਰੀ ਕੀਤੀ ਗਈ, ਤਰਨ ਤਾਰਨ 'ਚ ਮੱਲ ਮੋਹਰੀ ਤੇ ਗੋਹਲਵੜ, ਫਿਰੋਜ਼ਪੁਰ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ, ਕੋਹਰ ਸਿੰਘ ਵਾਲਾ, ਗੁਰੂ ਹਰ ਸਹਾਇ, ਮੱਲਾਂ ਵਾਲਾ, ਤਲਵੰਡੀ ਭਾਈ, ਮੱਖੂ, ਜਲੰਧਰ 'ਚ ਸ਼ਾਹਕੋਟ, ਕਪੂਰਥਲਾ 'ਚ ਡੱਡਵਿੰਡੀ, ਮੋਗਾ ਘੱਲ ਕਲਾਂ ਅਤੇ ਡਗਰੂ, ਫਾਜ਼ਿਲਕਾ 'ਚ ਸ਼ੇਰ ਮੁਹੰਮਦ ਫਾਟਕ ਲਗਭਗ 1 ਤੋਂ 3 ਵਜੇ ਤੱਕ ਜਾਮ ਰਹੇ, ਲਹਿਰਾ ਮੁਹੱਬਤ ਬਠਿੰਡਾ ਇਕ ਘੰਟੇ ਦੇ ਜਾਮ ਤੋਂ ਬਾਅਦ ਕਿਸਾਨਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੇ ਦੱਸ ਦਿੱਤਾ ਕਿ ਉਹ ਇਸ ਬਿੱਲ ਦੇ ਖ਼ਿਲਾਫ਼ ਹਨ | ਸੋ, ਭਗਵੰਤ ਮਾਨ ਤੁਰੰਤ ਇਸ ਬਿੱਲ ਖ਼ਿਲਾਫ਼ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜੇ ਅਤੇ ਕੇਂਦਰ ਸਰਕਾਰ ਰਾਜਾਂ ਦੇ ਹੱਕਾਂ 'ਤੇ ਡਾਕਾ ਮਾਰਨ ਵਾਲਾ ਰਵੱਈਆ ਬੰਦ ਕਰੇ | ਕੱਲ੍ਹ ਰਾਤ ਤੋਂ ਹਿਰਾਸਤ 'ਚ ਲਏ ਕਿਸਾਨਾਂ ਦੇ ਛੱਡਣ ਸੰਬੰਧੀ ਏ. ਡੀ. ਜੀ. ਪੀ. ਸੁਰਿੰਦਰ ਸਿੰਘ ਪਰਮਾਰ ਵਲੋਂ ਰੇਲਵੇ ਟਰੈਕ 'ਤੇ ਪਹੁੰਚ ਕੇ ਐਲਾਨ ਕਰਨ ਉਪਰੰਤ ਰੇਲਵੇ ਟਰੈਕ ਖ਼ਾਲੀ ਕੀਤਾ ਗਿਆ ਅਤੇ ਧਰਨਾ ਸਮਾਪਤ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਥਾਵਾਂ 'ਤੇ ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਰਾਏ, ਦਲਬਾਗ ਸਿੰਘ ਗਿੱਲ, ਓਾਕਾਰ ਸਿੰਘ ਭੰਗਾਲਾ, ਬਲਦੇਵ ਸਿੰਘ ਜੀਰਾ, ਸੁਖਵਿੰਦਰ ਸਿੰਘ ਸਭਰਾ, ਮਲਕੀਤ ਸਿੰਘ ਗੁਲਾਮੀਵਾਲਾ, ਜੰਗ ਸਿੰਘ ਭਟੇੜੀ, ਬਲਵੰਤ ਸਿੰਘ ਬਹਿਰਾਮਕੇ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਮਜ਼ਦੂਰ ਤੇ ਔਰਤਾਂ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸੰਸਦ ਦੇ ਅੰਦਰ-ਬਾਹਰ ਸੂਬਾਈ ਮਸਲਿਆਂ 'ਤੇ ਹੰਗਾਮਾ ਅਗਲੀ ਖ਼ਬਰ ਨਹੀਂ ਹੋਇਆ ਕੋਈ ਵੱਡਾ ਰੱਖਿਆ ਸਮਝੌਤਾ
Ad Position 24
No active advertisement