ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ ਦਰ ਘਟਾਈ-ਕਰਜ਼ੇ ਹੋਣਗੇ ਸਸਤੇ

Ad Position 21
No active advertisement
ਅਜੀਤ ਡੈਸਕ 06-12-2025
ਮੁੰਬਈ, 5 ਦਸੰਬਰ (ਪੀ.ਟੀ.ਆਈ.)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ 6 ਮਹੀਨਿਆਂ 'ਚ ਪਹਿਲੀ ਵਾਰ ਆਪਣੀ ਮੁੱਖ ਬੈਂਚਮਾਰਕ ਵਿਆਜ ਦਰ 'ਚ ਕਟÏਤੀ ਕੀਤੀ ਅਤੇ ਉੱਚ ਅਮਰੀਕੀ ਟੈਰਿਫਾਂ ਦੇ ਮੱਦੇਨਜ਼ਰ 'ਗੋਲਡੀਲਾਕਸ' ਅਰਥਵਿਵਸਥਾ ਨੂੰ ਸਮਰਥਨ ਦੇਣ ਲਈ ਲਿਕੁਡਿਟੀ ਵਧਾਉਣ ਲਈ ਕਦਮ ਚੁੱਕੇ | ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ ਦੀ ਲੀਡਰਸ਼ਿਪ ਵਾਲੀ 6 ਮੈਂਬਰਾਂ ਵਾਲੀ ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਮੁੜ ਖਰੀਦ ਜਾਂ ਰੇਪੋ ਦਰ ਨੂੰ 25 ਬੇਸਿਕ ਪੁਆਇੰਟ ਘਟਾ ਕੇ 5.25 ਫ਼ੀਸਦੀ ਕਰਨ ਲਈ ਵੋਟ ਦਿੱਤੀ ਤੇ ਨਿਰਪੱਖ ਰੁਖ ਬਣਾਈ ਰੱਖਿਆ, ਜਿਸ ਨਾਲ ਅੱਗੇ ਹੋਰ ਦਰਾਂ 'ਚ ਕਟੌਤੀ ਦੇ ਲਈ ਗੁੰਜਾਇਸ਼ ਬਣਦੀ ਹੈ | ਅਜਿਹਾ ਕਰਕੇ ਇਹ ਲੱਗਦਾ ਹੈ ਕਿ ਆਰ. ਬੀ. ਆਈ. ਨੇ ਰੁਪਏ 'ਚ ਗਿਰਾਵਟ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ, ਜੋ ਇਸ ਹਫ਼ਤੇ ਇਕ ਡਾਲਰ ਦੇ ਮੁਕਾਬਲੇ 90 ਦੇ ਪਾਰ ਚਲੇ ਗਿਆ ਸੀ | ਇਸ ਸਾਲ ਡਾਲਰ ਦੇ ਮੁਕਾਬਲੇ ਕਰੰਸੀ ਲਗਭਗ 5 ਫ਼ੀਸਦੀ ਹੇਠਾਂ ਹੈ, ਜੋ ਏਸ਼ੀਆ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਹੈ | ਇਹ ਫਰਵਰੀ 2025 ਤੋਂ ਬਾਅਦ ਕੇਂਦਰੀ ਬੈਂਕ ਦੀ ਚÏਥੀ ਦਰ ਕਟÏਤੀ ਹੈ | ਇਸਨੇ ਅਗਸਤ ਤੇ ਅਕਤੂਬਰ 'ਚ ਆਪਣੀਆਂ ਦੋ-ਮਾਸਿਕ ਮੁਦਰਾ ਨੀਤੀ ਮੀਟਿੰਗਾਂ 'ਚ ਦਰਾਂ ਨੂੰ ਰੋਕ ਕੇ ਰੱਖਿਆ ਸੀ | ਐ ਮ. ਪੀ. ਸੀ. ਦੀ ਸਿਫ਼ਾਰਸ਼ ਦੇ ਆਧਾਰ 'ਤੇ, ਆਰ. ਬੀ. ਆਈ. ਨੇ ਫਰਵਰੀ ਅਤੇ ਅਪ੍ਰੈਲ 'ਚ ਰੈਪੋ ਰੇਟ 'ਚ 25-25 ਬੇਸਿਸ ਪੁਆਇੰਟ ਅਤੇ ਜੂਨ 'ਚ 50 ਬੇਸਿਸ ਪੁਆਇੰਟ ਦੀ ਕਟÏਤੀ ਕੀਤੀ, ਜਦੋਂ ਕਿ ਪ੍ਰਚੂਨ ਮਹਿੰਗਾਈ 'ਚ ਗਿਰਾਵਟ ਆ ਰਹੀ ਹੈ | ਮੁਦਰਾ ਨੀਤੀ ਦੇ ਫੈਸਲਿਆਂ ਦਾ ਐਲਾਨ ਕਰਦੇ ਹੋਏ, ਮਲਹੋਤਰਾ ਨੇ ਕਿਹਾ, 2025-26 ਦੀ ਪਹਿਲੀ ਛਿਮਾਹੀ (ਵਿੱਤੀ ਸਾਲ 2025-26 ਦਾ ਅਪ੍ਰੈਲ-ਸਤੰਬਰ) 'ਚ 2.2 ਫ਼ੀਸਦੀ 'ਤੇ ਮਹਿੰਗਾਈ ਅਤੇ 8.0 ਪ੍ਰਤੀਸ਼ਤ ਦੀ ਵਿਕਾਸ ਦਰ ਇਕ ਬਹੁਤ ਚੰਗਾ ਸਮਾਂ ਹੈ |

Ad Position 22
No active advertisement
ਪਿਛਲੀ ਖ਼ਬਰ ਇੰਡੀਗੋ ਸੰਕਟ-ਬੈਕਫੁੱਟ 'ਤੇ ਆਈ ਸਰਕਾਰ, ਵਾਪਸ ਲਏ ਨਿਯਮ ਅਗਲੀ ਖ਼ਬਰ ਸੰਸਦ ਦੇ ਅੰਦਰ-ਬਾਹਰ ਸੂਬਾਈ ਮਸਲਿਆਂ 'ਤੇ ਹੰਗਾਮਾ
Ad Position 24
No active advertisement