ਨਵੀਂ ਦਿੱਲੀ, 7 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਲੋਕ ਸਭਾ 'ਚ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ ਬਹਿਸ ਸ਼ੁਰੂ ਕਰਨਗੇ, ਜਿਸ ਨਾਲ ਰਾਸ਼ਟਰੀ ਗੀਤ ਬਾਰੇ ਕਈ ਮਹੱਤਵਪੂਰਨ ਤੇ ਪਹਿਲਾਂ ਅਣਜਾਣ ਪਹਿਲੂਆਂ ਨੂੰ ਉਜਾਗਰ ਕਰਨ ਦੀ ਉਮੀਦ ਹੈ | ਲੋਕ ਸਭਾ ਨੇ ਸੋਮਵਾਰ ਨੂੰ 'ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ ਚਰਚਾ' ਨੂੰ ਸੂਚੀਬੱਧ ਕੀਤਾ ਹੈ ਤੇ ਬਹਿਸ ਲਈ 10 ਘੰਟੇ ਨਿਰਧਾਰਤ ਕੀਤੇ ਹਨ | ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਹਿਸ 'ਚ ਦੂਜੇ ਬੁਲਾਰੇ ਹੋਣ ਦੀ ਉਮੀਦ ਹੈ | ਜਿਸ ਵਿਚ ਲੋਕ ਸਭਾ 'ਚ ਕਾਂਗਰਸ ਦੇ ਡਿਪਟੀ ਲੀਡਰ ਗÏਰਵ ਗੋਗੋਈ ਤੇ ਪਿ੍ਅੰਕਾ ਗਾਂਧੀ ਵਾਡਰਾ ਸਮੇਤ ਹੋਰ ਮੈਂਬਰਾਂ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀ |