11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

650 ਉਡਾਣਾਂ ਰੱਦ ਸੰਚਾਲਨ 10 ਤੱਕ ਆਮ ਹੋਣ ਦੀ ਉਮੀਦ

Ad Position 21
No active advertisement
ਅਜੀਤ ਡੈਸਕ 08-12-2025

ਇੰਡੀਗੋ ਨੇ ਹੁਣ ਤੱਕ 610 ਕਰੋੜ ਰੁਪਏ ਰਿਫੰਡ ਦਿੱਤਾ-ਸਰਕਾਰ
ਮੁੰਬਈ/ਨਵੀਂ ਦਿੱਲੀ, 7 ਦਸੰਬਰ (ਪੀ. ਟੀ. ਆਈ./ਮਿਸਰਦੀਪ ਸਿੰਘ ਭਾਟੀਆ)-ਇੰਡੀਗੋ ਵਲੋਂ ਐਤਵਾਰ ਨੂੰ ਆਪਣੀਆਂ 2300 ਰੋਜ਼ਾਨਾ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਚੋਂ 1650 ਦਾ ਸੰਚਲਾਨ ਕੀਤਾ ਗਿਆ, ਜਦੋਂਕਿ 650 ਉਡਾਣਾਂ ਰੱਦ ਕੀਤੀਆਂ ਗਈਆਂ | ਦਿੱਲੀ ਹਵਾਈ ਅੱਡੇ ਤੋਂ 100 ਤੋਂ ਵੱਧ ਉਡਾਣਾਂ ਰੱਦ ਰਹੀਆਂ | ਏਅਰਲਾਈਨ ਨੇ ਕਿਹਾ ਕਿ ਬੀਤੇ 5 ਦਿਨਾਂ ਤੋਂ ਵੱਡੇ ਪੱਧਰ 'ਤੇ ਰੁਕਾਵਟਾਂ ਤੋਂ ਬਾਅਦ ਐਤਵਾਰ ਨੂੰ ਏਅਰਲਾਈਨ ਦਾ ਸੰਚਾਲਨ ਹੌਲੀ-ਹੌਲੀ ਸਥਿਰ ਹੋਣ ਦੇ ਵੱਲ ਸੀ | ਇੰਡੀਗੋ ਨੇ ਇਹ ਵੀ ਕਿਹਾ ਕਿ ਉਹ 10-15 ਦਸੰਬਰ ਦੀ ਪਹਿਲਾਂ ਦੀ ਅਨੁਮਾਨਿਤ ਸਮਾਂ ਹੱਦ ਦੇ ਮੁਕਾਬਲੇ 10 ਦਸੰਬਰ ਤੱਕ ਨੈੱਟਵਰਕ ਦੇ ਸਥਿਰ ਹੋਣ ਦੀ ਉਮੀਦ ਕਰ ਰਹੀ ਹੈ | ਦੂਜੇ ਪਾਸੇ, ਇੰਡੀਗੋ ਨੇ ਰੱਦ ਕੀਤੀਆਂ ਜਾਂ ਬਹੁਤ ਜ਼ਿਆਦਾ ਦੇਰੀ ਨਾਲ ਆਈਆਂ ਉਡਾਣਾਂ ਦੇ ਮਾਮਲੇ 'ਚ ਹੁਣ ਤੱਕ ਕੁੱਲ 610 ਕਰੋੜ ਰੁਪਏ ਦਾ ਰਿਫੰਡ ਦਿੱਤਾ ਹੈ, ਜਦੋਂਕਿ ਸਨਿਚਰਵਾਰ ਤੱਕ ਦੇਸ਼ ਭਰ ਦੇ ਯਾਤਰੀਆਂ ਨੂੰ 3000 ਸਾਮਾਨ ਡਿਲੀਵਰ ਕੀਤਾ ਗਿਆ ਹੈ | ਸਰਕਾਰ ਨੇ ਐਤਵਾਰ ਨੂੰ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਵਾਬਾਜ਼ੀ ਨੈੱਟਵਰਕ ਪੂਰੀ ਤਰ੍ਹਾਂ ਆਮ ਸਥਿਤੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਸਾਰੇ ਸੁਧਾਰਾਤਮਕ ਉਪਾਅ ਉਦੋਂ ਤੱਕ ਲਾਗੂ ਰਹਿਣਗੇ, ਜਦੋਂ ਤੱਕ ਸਥਿਤੀ ਆਮ ਨਹੀਂ ਹੋ ਜਾਂਦੀ | ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਵੈੱਬਸਾਈਟ ਅਨੁਸਾਰ ਏਅਰਲਾਈਨ ਨੇ ਸਨਿਚਰਵਾਰ ਨੂੰ 6 ਮੈਟਰੋ ਹਵਾਈ ਅੱਡਿਆਂ 'ਤੇ ਸਮੇਂ ਸਿਰ ਉਡਾਣਾਂ 'ਚ ਸੁਧਾਰ ਦਾ ਫ਼ੀਸਦ 20.7 ਸੀ | ਏਅਰਲਾਈਨ ਨੇ ਸਨਿਚਰਵਾਰ ਨੂੰ ਲਗਭਗ 800 ਰੱਦ ਉਡਾਣਾਂ ਦੇ ਮੁਕਾਬਲੇ ਲਗਭਗ 1600 ਉਡਾਣਾਂ ਦਾ ਸੰਚਾਲਨ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰਾਂ ਨੂੰ 'ਵਿਪ੍ਹ' ਤੋਂ ਮੁਕਤੀ ਲਈ ਲੋਕ ਸਭਾ 'ਚ ਬਿੱਲ ਪੇਸ਼ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਲੋਕ ਸਭਾ 'ਚ 'ਵੰਦੇ ਮਾਤਰਮ' ਗੀਤ 'ਤੇ ਅੱਜ ਸ਼ੁਰੂ ਕਰਨਗੇ ਬਹਿਸ <br/>
Ad Position 24