11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੀ.ਜੇ.ਪੀ. ਦੀ ਸਿਖ਼ਰਲੀ ਟੀਮ ਹਿਰਾਸਤ ’ਚ

ਦਿਪਕੇ ਸਮੇਤ ਸੀ.ਜੇ.ਪੀ. ਦੀ ਸਾਰੀ ਸਿਖ਼ਰਲੀ ਟੀਮ ਨੂੰ ਫਲਾਈਟ ਲੈਂਡ ਹੋਣ ਤੋਂ ਫੌਰਨ ਬਾਅਦ ਪੁਲਿਸ ਨੇ ਜਹਾਜ਼ ’ਚ ਹੀ ਹਿਰਾਸਤ ’ਚ ਲੈ ਲਿਆ। ਹਾਲਾਂਕਿ ਦਿਪਕੇ ਨੂੰ ਅਜਿਹਾ ਹੋਣ ਦਾ ਪਹਿਲਾਂ ਤੋਂ ਹੀ ਖਦਸ਼ਾ ਸੀ, ਜਿਸ ਕਾਰਨ ਦਿਪਕੇ ਨੇ ...

Ad Position 21
No active advertisement
ਅਜੀਤ ਡੈਸਕ 11-10-2026

ਦਿਪਕੇ ਸਮੇਤ ਸੀ.ਜੇ.ਪੀ. ਦੀ ਸਾਰੀ ਸਿਖ਼ਰਲੀ ਟੀਮ ਨੂੰ ਫਲਾਈਟ ਲੈਂਡ ਹੋਣ ਤੋਂ ਫੌਰਨ ਬਾਅਦ ਪੁਲਿਸ ਨੇ ਜਹਾਜ਼ ’ਚ ਹੀ ਹਿਰਾਸਤ ’ਚ ਲੈ ਲਿਆ। ਹਾਲਾਂਕਿ ਦਿਪਕੇ ਨੂੰ ਅਜਿਹਾ ਹੋਣ ਦਾ ਪਹਿਲਾਂ ਤੋਂ ਹੀ ਖਦਸ਼ਾ ਸੀ, ਜਿਸ ਕਾਰਨ ਦਿਪਕੇ ਨੇ ਸੀ.ਜੇ.ਪੀ. ਦੀ ਜ਼ਿੰਮੇਵਾਰੀ ਅਜਿੰਕੇ ਸ਼ਿੰਦੇ ਦੇ ਸਪੁਰਦ ਕਰ ਦਿੱਤੀ। ਸ਼ਿੰਦੇ ਜੋ ਪਾਰਟੀ ਦੇ ਸੰਗਠਨ ਇੰਚਾਰਜ ਹਨ, ਹੁਣ ਬਾਕੀ ਨੇਤਾਵਾਂ ਦੇ ਹਿਰਾਸਤ ਤੋਂ ਬਾਹਰ ਆਉਣ ਤੱਕ ਪ੍ਰਦਰਸ਼ਨ ਦੀ ਅਗਵਾਈ ਕਰਨਗੇ। ਦਿਪਕੇ ਨੇ ਉਕਤ ਐਲਾਨ ਪਹਿਲਾਂ ਤੋਂ ਰਿਕਾਰਡ ਕੀਤੇ ਇਕ ਵੀਡੀਓ ਰਾਹੀਂ ਕੀਤਾ। ਜਿਸ ਨੂੰ ਉਸ ਦੇ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਸੀ.ਜੇ.ਪੀ. ਦੇ ਸੋਸ਼ਲ ਮੀਡੀਆ ਮੰਚ ‘ਐਕਸ’ ਰਾਹੀਂ ਪੋਸਟ ਕੀਤਾ ਗਿਆ। ਪੁਲਿਸ ਵਲੋਂ ਹਿਰਾਸਤ ’ਚ ਲੈਣ ਤੋਂ ਬਾਅਦ ਤਿੰਨੋ ਨੇਤਾਵਾਂ, ਦਿਪਕੇ, ਰਾਂਕਾ ਅਤੇ ਦਾਸ ਨੂੰ ਵੱਖੋ-ਵੱਖਰੇ ਡਿਟੇਸ਼ਨ ਸੈਂਟਰ ’ਚ ਬਿਠਾਇਆ ਗਿਆ। ਹਾਸਿਲ ਜਾਣਕਾਰੀ ਮੁਤਾਬਿਕ ਦਿਪਕੇ ਨੂੰ ਗੁਰੂਗ੍ਰਾਮ, ਦਾਸ ਨੂੰ ਦਿੱਲੀ ਅਤੇ ਰਾਂਕਾ ਨੂੰ ਦਵਾਰਕਾ ਲੈ ਜਾਇਆ ਗਿਆ। ਹਾਲਾਂਕਿ ਉਨ੍ਹਾਂ ਦੇ ਡਿਟੇਸ਼ਨ ਸੈਂਟਰ ਦੀ ਅਸਲ ਥਾਂ ਦਾ ਪਤਾ ਨਹੀਂ ਦੱਸਿਆ ਗਿਆ।

 

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਵਲੋਂ ਕਾਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ ਨਾਕਾਮ ਦਿਪਕੇ ਸਮੇਤ ਤਕਰੀਬਨ 7000 ਲੋਕਾਂ ਨੂੰ ਹਿਰਾਸਤ ’ਚ ਲਿਆ ਅਗਲੀ ਖ਼ਬਰ ਅੱਜ ਮੁੜ ਪ੍ਰਦਰਸ਼ਨ ਕਰੇਗੀ ਸੀ.ਜੇ.ਪੀ.
Ad Position 24