11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮਮਤਾ ਬੈਨਰਜੀ, ਕੇਜਰੀਵਾਲ ਤੇ ਪੀ. ਵਿਜਯਨ ਸਮੇਤ 4 ਸੂਬਿਆਂ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਹਿਰਾਸਤ ’ਚ ਲਿਆ

ਵਿਰੋਧੀ ਧਿਰਾਂ ਨਾਲ ਸੰਬੰਧਿਤ 4 ਸੂਬਿਆਂ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਹਿਰਾਸਤ ’ਚ ਲਿਆ ਗਿਆ। ਟੀ.ਐਮ.ਸੀ. ਦੀ ਮੁਖੀ ਮਮਤਾ ਬੈਨਰਜੀ ਨੂੰ ਉਸ ਦੀ ਪਾਰਟੀ ਦੇ ਕਈ ਸੰਸਦ ਮੈਂਬਰਾਂ ਨਾਲ ਉਸ ਵੇਲੇ ਹਿਰਾਸਤ ’ਚ ਲਿਆ ਗਿਆ ...

Ad Position 21
No active advertisement
ਅਜੀਤ ਡੈਸਕ 11-10-2026

ਵਿਰੋਧੀ ਧਿਰਾਂ ਨਾਲ ਸੰਬੰਧਿਤ 4 ਸੂਬਿਆਂ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਹਿਰਾਸਤ ’ਚ ਲਿਆ ਗਿਆ। ਟੀ.ਐਮ.ਸੀ. ਦੀ ਮੁਖੀ ਮਮਤਾ ਬੈਨਰਜੀ ਨੂੰ ਉਸ ਦੀ ਪਾਰਟੀ ਦੇ ਕਈ ਸੰਸਦ ਮੈਂਬਰਾਂ ਨਾਲ ਉਸ ਵੇਲੇ ਹਿਰਾਸਤ ’ਚ ਲਿਆ ਗਿਆ ਜਦੋਂ ਉਹ ਸਾਊਥ ਐਵੇਨਿਊ ਤੋਂ ਰਵਾਨਾ ਹੋ ਰਹੇ ਸਨ। ਪੁਲਿਸ ਵਲੋਂ ਰੋਕਣ ਤੋਂ ਬਾਅਦ ਮਮਤਾ ਬੈਨਰਜੀ ਉਥੇ ਹੀ ਧਰਨੇ ’ਤੇ ਬੈਠ ਗਏ। ਮੂੰਹ ’ਤੇ ਬੈਂਡ-ਏਡ ਲਗਾਏ ਪ੍ਰਦਰਸ਼ਨ ਕਰ ਰਹੀ ਮਮਤਾ ਬੈਨਰਜੀ ਦੇ ਨਾਲ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ, ਡੋਲਾ ਸੇਨ ਸਮੇਤ ਹੋਰ ਆਗੂ ਵੀ ਸ਼ਾਮਿਲ ਸਨ। ਅਰਵਿੰਦ ਕੇਜਰੀਵਾਲ, ਜਿਨ੍ਹਾਂ ਦਾ ਘਰ ਸਨਿਚਰਵਾਰ ਸਵੇਰ ਤੋਂ ਹੀ ਦਿੱਲੀ ਪੁਲਿਸ ਨੇ ਘੇਰਿਆ ਹੋਇਆ ਸੀ, ਜਿਉਂ ਹੀ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਲਈ ਘਰੋਂ ਬਾਹਰ ਆਏ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਕੇਰਲਮ ਦੇ ਸਾਬਕਾ ਮੁੱਖ ਮੰਤਰੀ ਪੀ. ਵਿਜਯਨ ਅਤੇ ਸੀ.ਪੀ.ਐਮ. ਦੇ ਸੰਸਦ ਮੈਂਬਰ ਜੋਨ ਬ੍ਰਿਟਾਸ ਨੂੰ ਵੀ ਪੁਲਿਸ ਨੇ ਹਿਰਾਸਤ ’ਚ ਲਿਆ ਗਿਆ। ਇਸ ਤੋਂ ਇਲਾਵਾ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਮਾਨਿਕ ਸਰਕਾਰ ਨੂੰ ਵੀ ਹਿਰਾਸਤ ’ਚ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਹਿਰਾਸਤ ’ਚ ਕੇਜਰੀਵਾਲ ਦੀ ਦੇਸ਼ ਨੂੰ ਅਪੀਲ, ‘ਸਾਰੇ ਲੋਕ ਦਿੱਲੀ ਚਲੋ’ ਅਗਲੀ ਖ਼ਬਰ ਗਿਆਨੇਸ਼ ਕੁਮਾਰ ਜਾਣਗੇ, ਇਹ ਸਰਕਾਰ ਵੀ ਜਾਵੇਗੀ-ਰਾਹੁਲ
Ad Position 24