12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੌਰਵ ਖੰਨਾ ਨੇ ਜਿੱਤਿਆ ਰਿਐਲਿਟੀ ਸ਼ੋਅ ਬਿੱਗ ਬੌਸ <br/>

Ad Position 21
No active advertisement
ਅਜੀਤ ਡੈਸਕ 08-12-2025
ਮੁੰਬਈ, 7 ਦਸੰਬਰ (ਏਜੰਸੀ)-ਟੀ.ਵੀ. ਅਦਾਕਾਰ ਗੌਰਵ ਖੰਨਾ ਨੇ ਰਿਐਲਿਟੀ ਸ਼ੋਅ ਬਿੱਗ ਬੌਸ 19 ਦਾ ਗ੍ਰੈਂਡ ਫਿਨਾਲੇ ਜਿੱਤ ਲਿਆ ਹੈ | ਉਹ ਇਸ ਦੇ 19ਵੇਂ ਸੀਜ਼ਨ ਦੇ ਜੇਤੂ ਬਣੇ ਜਦਕਿ ਫਰਹਾਨਾ ਭੱਟ ਉੱਪ-ਜੇਤੂ ਰਹੀ | ਅਮਾਲ ਮਲਿਕ 5ਵੇਂ ਸਥਾਨ 'ਤੇ, ਤਾਨਿਆ ਮਿੱਤਲ ਚੌਥੇ ਸਥਾਨ 'ਤੇ ਅਤੇ ਪ੍ਰਨੀਤ ਮੋਰੇ ਤੀਜੇ ਸਥਾਨ 'ਤੇ ਰਹੇ | ਕਾਰਤਿਕ ਆਰੀਅਨ, ਅਨੰਨਿਆ ਪਾਂਡੇ ਤੇ ਕਰਨ ਕੁੰਦਰਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਫਿਨਾਲੇ 'ਚ ਸ਼ਿਰਕਤ ਕੀਤੀ | ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀ ਮਿਲਣ ਦੇ ਬਾਵਜੂਦ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਨੇ ਵੀ ਅੱਜ ਫਿਨਾਲੇ 'ਚ ਸ਼ਿਰਕਤ ਕੀਤੀ | ਫੋਨ ਕਰਨ ਵਾਲੇ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਸਲਮਾਨ ਖਾਨ ਨਾਲ ਸਟੇਜ ਸਾਂਝਾ ਕਰੇਗਾ ਤਾਂ ਉਹ ਇੰਡਸਟਰੀ 'ਚ ਕੰਮ ਨਹੀਂ ਕਰ ਸਕੇਗਾ | ਹਾਲਾਂਕਿ, ਧਮਕੀ ਦੇ ਬਾਵਜੂਦ ਪਵਨ ਸਿੰਘ ਫਿਨਾਲੇ 'ਚ ਸ਼ਾਮਿਲ ਹੋਏ | ਬਿੱਗ ਬੌਸ-19 ਇਸ ਸਾਲ 24 ਅਗਸਤ ਨੂੰ ਸ਼ੁਰੂ ਹੋਇਆ ਸੀ ਤੇ ਹਮੇਸ਼ਾ ਵਾਂਗ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਨੇ ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ ਹਰਕ ਸਿੰਘ ਰਾਵਤ ਨੇ ਸਿੱਖਾਂ 'ਤੇ ਇਤਰਾਜ਼ਯੋਗ ਟਿੱਪਣੀ ਲਈ ਮੁਆਫ਼ੀ ਮੰਗੀ-ਗੁਰਦੁਆਰੇ 'ਚ ਸੇਵਾ ਕੀਤੀ ਅਗਲੀ ਖ਼ਬਰ ਹਥਿਆਰਬੰਦ ਸੈਨਾ ਝੰਡਾ ਦਿਵਸ 'ਤੇ ਪ੍ਰਧਾਨ ਮੰਤਰੀ ਵਲੋਂ ਸੈਨਾਵਾਂ ਦਾ ਧੰਨਵਾਦ
Ad Position 24