12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਰਕ ਸਿੰਘ ਰਾਵਤ ਨੇ ਸਿੱਖਾਂ 'ਤੇ ਇਤਰਾਜ਼ਯੋਗ ਟਿੱਪਣੀ ਲਈ ਮੁਆਫ਼ੀ ਮੰਗੀ-ਗੁਰਦੁਆਰੇ 'ਚ ਸੇਵਾ ਕੀਤੀ

Ad Position 21
No active advertisement
ਅਜੀਤ ਡੈਸਕ 08-12-2025
ਦੇਹਰਾਦੂਨ, 7 ਦਸੰਬਰ (ਪੀ.ਟੀ.ਆਈ.)-ਕਾਂਗਰਸੀ ਆਗੂ ਹਰਕ ਸਿੰਘ ਰਾਵਤ ਨੇ ਵਕੀਲਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੀਤੀ ਸਿੱਖ ਵਿਰੋਧੀ ਟਿੱਪਣੀ ਦੇ ਵਿਵਾਦ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ ਤੇ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਗੁਰਦੁਆਰੇ 'ਚ ਸੇਵਾ ਕੀਤੀ | ਰਾਵਤ ਨੇ ਆਪਣੀ ਟਿੱਪਣੀ ਲਈ ਮੁਆਫ਼ੀ ਮੰਗੀ ਤੇ ਸਿਰਮੌਰ ਦੇ ਗੁਰਦੁਆਰੇ 'ਚ ਅਰਦਾਸ ਉਪਰੰਤ ਜੋੜਾ ਘਰ ਤੇ ਲੰਗਰ 'ਚ ਕੀਤੀ | ਉੱਤਰਾਖੰਡ ਦੇ ਸਾਬਕਾ ਕੈਬਨਿਟ ਮੰਤਰੀ ਰਾਵਤ ਨੇ ਕਿਹਾ ਹੈ ਕਿ ਉਹ ਸਿੱਖ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਕਦੇ ਵੀ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਇਰਾਦਾ ਨਹੀਂ ਰੱਖਦੇ | ਰਾਵਤ, ਜੋ ਉਤਰਾਖੰਡ ਕਾਂਗਰਸ ਦੀ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਹਨ, ਨੇ ਕਿਹਾ ਕਿ ਜੇਕਰ ਮੇਰੇ ਸ਼ਬਦਾਂ ਨੇ ਕਿਸੇ ਵਕੀਲ ਜਾਂ ਭਾਈਚਾਰੇ ਦੇ ਹੋਰ ਮੈਂਬਰ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ |

Ad Position 22
No active advertisement
ਪਿਛਲੀ ਖ਼ਬਰ ਸਾਡੀਆਂ ਫ਼ੌਜਾਂ ਨੇ 'ਆਪ੍ਰੇਸ਼ਨ ਸੰਧੂਰ' ਦੌਰਾਨ ਸੰਜਮ ਵਰਤਿਆ-ਰਾਜਨਾਥ ਅਗਲੀ ਖ਼ਬਰ ਗੌਰਵ ਖੰਨਾ ਨੇ ਜਿੱਤਿਆ ਰਿਐਲਿਟੀ ਸ਼ੋਅ ਬਿੱਗ ਬੌਸ <br/>
Ad Position 24