03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜੰਮੂ-ਕਸ਼ਮੀਰ 'ਚ ਗੋਲੀ ਲੱਗਣ ਨਾਲ ਜੇ.ਸੀ.ਓ. ਦੀ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਜੰਮੂ, 24 ਦਸੰਬਰ (ਏਜੰਸੀ)-ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਇਕ ਫ਼ੌਜੀ ਕੈਂਪ ਅੰਦਰ ਗੋਲੀਬਾਰੀ ਦੀ ਘਟਨਾ 'ਚ ਫ਼ੌਜ ਦੇ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇ.ਸੀ.ਓ.) ਦੀ ਮੌਤ ਹੋ ਗਈ | ਇਕ ਰੱਖਿਆ ਬੁਲਾਰੇ ਨੇ ਬੁੱਧਵਾਰ ਇਹ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ, ਸਾਂਬਾ 'ਚ ਫ਼ੌਜੀ ਯੂਨਿਟ ਦੇ ਇਕ ਜੇ.ਸੀ.ਓ. ਨੂੰ ਜੰਮੂ 'ਚ ਡਿਊਟੀ ਦੌਰਾਨ ਗੋਲੀ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ | ਉਨ੍ਹਾਂ ਗੋਲੀਬਾਰੀ ਪਿੱਛੇ ਕਿਸੇ ਵੀ ਅੱਤਵਾਦੀ ਪਹਿਲੂ ਨੂੰ ਰੱਦ ਕਰ ਦਿੱਤਾ | ਬੁਲਾਰੇ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥ ਸਾਹਮਣੇ ਆਉਣ 'ਤੇ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ | ਫ਼ੌਜ ਦੀ ਰਾਈਜ਼ਿੰਗ ਸਟਾਰ ਕੋਰ ਨੇ ਜਵਾਨ ਦੀ ਪਛਾਣ ਸੂਬੇਦਾਰ ਸੁਰਜੀਤ ਸਿੰਘ ਵਜੋਂ ਕੀਤੀ ਹੈ ਤੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਪੰਜਾਬ 'ਚ ਦਰੱਖਤਾਂ ਦੀ ਕਟਾਈ 'ਤੇ ਪਾਬੰਦੀ ਅਗਲੀ ਖ਼ਬਰ ਅਮਿਤ ਸ਼ਾਹ ਨੇ '84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਨਾਇਬ ਸਿੰਘ ਸੈਣੀ ਦੀ ਕੀਤੀ ਪ੍ਰਸੰਸਾ
Ad Position 24