22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੇਂਟ ਸੋਲਜਰ ਗਰੁੱਪ ਨੇ ਪਿੰਗਲਾ ਘਰ ਦੇ ਬੱਚਿਆਂ ਨਾਲ ਮਨਾਈ ਦੀਵਾਲੀ

Ad Position 21
No active advertisement
ਅਜੀਤ ਡੈਸਕ 19-10-2025
ਹੁਸ਼ਿਆਰਪੁਰ, 18 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਵਲੋਂ ਦੀਵਾਲੀ ਦਾ ਤਿਉਹਾਰ ਪਿੰਗਲ ਘਰ ਦੇ ਬੱਚਿਆਂ ਨਾਲ ਮਨਾਇਆ | ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿ੍ੰਸੀਪਲ ਮਨਗਿੰਦਰ ਸਿੰਘ ਤੇ ਵਿਦਿਆਰਥੀ ਪਿੰਗਲਾ ਘਰ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਪਿੰਗਲਾ ਘਰ 'ਚ ਰਹਿ ਰਹੇ ਬੱਚਿਆਂ ਦੀ ਜ਼ਿੰਦਗੀ 'ਚ ਉਜਾਲਾ, ਖ਼ੁਸ਼ੀ ਤੇ ਰੌਸ਼ਨੀ ਦੀ ਕਾਮਨਾ ਕਰਦੇ ਹੋਏ ਤੋਹਫ਼ੇ ਭੇਟ ਕੀਤੇ | ਸਭ ਦੀ ਜ਼ਿੰਦਗੀ 'ਚ ਰੌਸ਼ਨੀ ਹੋਵੇ, ਹਰ ਪਾਸੇ ਉਜਾਲਾ ਰਹੇ, ਇਸੇ ਉਮੀਦ ਨਾਲ ਉਨ੍ਹਾਂ ਦੇ ਨਾਂਅ ਦਾ ਇਕ-ਇਕ ਦੀਵਾਲੀ ਦਾ ਦੀਵਾ ਬੱਚਿਆਂ ਦੇ ਨਾਲ ਮਿਲ ਕੇ ਬਾਲਿਆ | ਮੈਡਮ ਚੋਪੜਾ ਨੇ ਆਪਣੇ ਸੰਦੇਸ਼ 'ਚ ਇਨ੍ਹਾਂ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਜਿਵੇਂ ਇਕ ਦੀਵੇ ਦੀ ਰੌਸ਼ਨੀ ਚਾਰੇ ਪਾਸੇ ਚਾਨਣ ਕਰਦੀ ਹੈ ਉਸੇ ਤਰ੍ਹਾਂ ਸਾਡੇ ਪ੍ਰੇਮ-ਪਿਆਰ ਤੇ ਸਨੇਹ ਦੀ ਜੋ ਰੌਸ਼ਨੀ ਇਨ੍ਹਾਂ ਪਿੰਗਲਾ ਘਰ ਤੇ ਬੱਚਿਆਂ ਜ਼ਿੰਦਗੀ ਵਿਚ ਉਜਾਲਾ ਕਰਦੀ ਹੈ | ਉਨ੍ਹਾਂ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਲੋੜਵੰਦਾਂ ਦੀ ਮਦਦ ਕਰ ਕੇ ਹਰ ਤਿਉਹਾਰ ਮਨਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਤੇ ਗਰੀਨ ਦੀਵਾਲੀ ਮਨਾਉਣ ਲਈ ਕੀਤਾ ਪੇ੍ਰਰਿਤ ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਵਿਖੇ ਪ੍ਰਦੂਸ਼ਣ ਮੁਕਤ ਹਰੀ ਦੀਵਾਲੀ ਸੰਬੰਧੀ ਰੈਲੀ ਕੱਢੀ
Ad Position 24