ਭੰਗਾਲਾ, 18 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਫਿਊਚਰ ਟੀਚ ਇੰਸਟੀਟਿਊਟ ਭੰਗਾਲਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ | ਸੀਨੀਅਰ ਫੈਕਲਟੀ ਹਰਪ੍ਰੀਤ ਕੌਰ ਸੈਣੀ ਦੀ ਅਗਵਾਈ 'ਚ ਕਰਵਾਏ ਸਮਾਰੋਹ ਵਿਚ ਸੰਸਥਾ ਦੇ ਮੁੱਖ ਪ੍ਰਬੰਧਕ ਇੰਜੀ. ਰਿਤਿਕਾ ਪੁਰੀ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਸਮੇਂ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਜਨ, ਕਵਿਤਾ, ਗੀਤ ਤੇ ਪ੍ਰੇਰਣਾਦਾਇਕ ਭਾਸ਼ਣਾਂ ਦੇ ਨਾਲ-ਨਾਲ ਰੰਗੋਲੀ ਮੇਕਿੰਗ ਤੇ ਮਹਿੰਦੀ ਲਗਾਉਣ ਦੇ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇੰਜੀ. ਰਿਤਿਕਾ ਪੁਰੀ ਨੇ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦੀ ਮੁਬਾਰਕਬਾਦ ਭੇਟ ਕਰਦੇ ਹੋਏ ਕਿਹਾ ਕਿ ਤਿਉਹਾਰਾਂ ਦਾ ਮੁੱਖ ਉਦੇਸ਼ ਆਪਸੀ ਗਿਲੇ ਸ਼ਿਕਵੇ ਦੂਰ ਕਰਦੇ ਹੋਏ ਮਿਲਜੁਲ ਕੇ ਖੁਸ਼ੀਆਂ ਸਾਂਝੀਆਂ ਕਰਨਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਗ੍ਰੀਨ ਦੀਵਾਲੀ ਮਨਾਈ ਜਾਵੇ ਤੇ ਵਾਤਾਵਰਨ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ | ਇਸ ਮੌਕੇ ਅਧਿਆਪਕਾ ਸ਼ਿਵਾਨੀ ਲਾਹੌਰੀਆ, ਅਧਿਆਪਕਾ ਵੰਦਨਾ, ਵਿਦਿਆਰਥਣ ਰਾਜਵਿੰਦਰ ਕੌਰ, ਡਿੰਪਲ, ਭਾਵਨਾ, ਸ਼ਿਵਾਨੀ, ਦਿਵਿਅੰਕਾ, ਸਿਮਰਨਜੀਤ, ਰੀਆ, ਪਲਕ ਮੇਹਰਾ, ਹਰਮਨ, ਜਸ਼ਨ, ਪ੍ਰਭਨੂਰ ਸਿੰਘ, ਰਾਜੇਸ਼, ਜਤਿਨ ਕੁਮਾਰ, ਹਰਦੀਪ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |