ਕੋਟਫ਼ਤੂਹੀ, 18 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ 'ਚ ਜੈ ਮਾਂ ਚਿੰਤਪੁਰਨੀ ਜਾਗਰਣ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪ੍ਰਧਾਨ ਰਛਪਾਲ ਕਲੇਰ ਦੀ ਸਰਪ੍ਰਸਤੀ ਹੇਠ ਕਰਵਾਇਆ | ਜਾਗਰਣ 'ਚ ਗਾਇਕ ਅਜੈ ਮਾਹੀ ਊਨਾ, ਅਨਮੋਲ ਵਿਰਕ, ਮਿੰਟੂ ਹੇਅਰ, ਗੋਰਾ ਭਗਤ, ਜੀ. ਸਿੱਧੂ ਦੇਰ ਰਾਤ ਮਾਂ ਦਾ ਗੁਣਗਾਨ ਕੀਤਾ | ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਸਰਪੰਚ ਰਵੀ ਕੁਮਾਰ, ਬਲਜੀਤ ਥਿੰਦ, ਬਲਵੀਰ ਭਾਟੀਆ, ਬਲਵੀਰ ਸਿੰਘ ਅਟਵਾਲ, ਸੁਰਿੰਦਰ ਪਾਲ ਸੇਵਾ ਮੁਕਤ ਸਬ-ਇੰਸਪੈਕਟਰ, ਪਰਮਜੀਤ ਹੰਮਪਾਲ, ਬਲਵੀਰ ਭਾਟੀਆ, ਹਰਜਿੰਦਰਪਾਲ, ਭੁਪਿੰਦਰ ਭਾਈ, ਕੁਲਵਰਨ ਖੁੱਤਣ, ਹਰਬੰਸ ਲਾਲ, ਜੋਗਾ ਸਿੰਘ ਸੁਨਿਆਰ, ਨਰਿੰਦਰ ਸ਼ਰਮਾ, ਕੇਵਲ ਕ੍ਰਿਸ਼ਨ, ਮਾਸਟਰ ਸੋਹਣ ਲਾਲ ਪੰਚ, ਅਮਰੀਕ ਸਿੰਘ ਲੇਹਲ, ਅਜੀਤ ਸਿੰਘ ਫ਼ੌਜੀ, ਸ਼ੰਮੀ ਲਾਲ, ਬਾਲੀ ਖੁੱਤਣ, ਨਿਰਮਲ ਕੁਮਾਰ, ਨਰਿੰਦਰ ਖੁੱਤਣ, ਭਗਤ ਤਰਸੇਮ ਸਿੰਘ ਬਿੰਜੋ, ਸੁਖਦੇਵ ਬੱਸੀ, ਵਰਿੰਦਰ ਠੇਕੇਦਾਰ ਆਦਿ ਹਾਜ਼ਰ ਸਨ |