09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫ਼ਾਰ ਵੂਮੈਨ, ਦਸੂਹਾ ਵਲੋਂ ਜਨਜਾਤੀਆ ਗੌਰਵ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 23-11-2025
ਦਸੂਹਾ, 22 ਨਵੰਬਰ (ਕੌਸ਼ਲ)- ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਪਿ੍ੰਸੀਪਲ ਡਾ. ਵਰਿੰਦਰ ਕੌਰ ਦੇ ਯੋਗ ਅਗਵਾਈ ਹੇਠ ਐਨ.ਐਸ.ਐਸ ਵਿੰਗ ਅਤੇ ਇਕੁਆਲਿਟੀ ਓਪੋਰਚੁਨਿਟੀ ਸੈਲ ਵੱਲੋਂ 'ਜਨਜਾਤੀ ਗੌਰਵ ਦਿਵਸ' ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਭਾਰਤ ਦੇ ਮਹਾਨ ਆਦਿਵਾਸੀ ਬੀਰਸਾ ਮੁੰਡਾ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਯੋਗਦਾਨ ਨਾਲ ਜਾਣੂੰ ਕਰਵਾਉਣ ਲਈ ਇਕ ਜਾਣਕਾਰੀ ਪੂਰਣ ਡੌਕਯੂਮੈਂਟਰੀ ਦਿਖਾਈ ਗਈ | ਪ੍ਰੋਗਰਾਮ ਅਫਸਰ ਸੁਮੇਲੀ ਵੱਲੋਂ ਵਿਦਿਆਰਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਜਨਜਾਤੀਆ ਸਮਾਜ ਦੇ ਇਤਿਹਾਸ 'ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਦਿਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਡੌਕਯੂਮੈਂਟਰੀ ਰਾਹੀਂ ਵਿਦਿਆਰਥੀਆਂ ਨੇ ਬੀਰਸਾ ਮੁੰਡਾ ਦੀ ਵਿਰਾਸਤ, ਉਨ੍ਹਾਂ ਦੇ ਅਸਹਿਯੋਗ ਅੰਦੋਲਨ, ਧਾਰਮਿਕ-ਸਮਾਜਿਕ ਸੁਧਾਰਾਂ ਅਤੇ ਆਦਿਵਾਸੀਆਂ ਲਈ ਉਨ੍ਹਾਂ ਦੇ ਪ੍ਰੇਰਕ ਯੋਗਦਾਨ ਬਾਰੇ ਵਿਸਤਾਰ ਨਾਲ ਜਾਣਿਆ | ਇਸ ਮੌਕੇ ਡਾ. ਵਰਿੰਦਰ ਕੌਰ ਨੇ ਬੀਰਸਾ ਮੁੰਡਾ ਦੇ ਉਦੇਸ਼ ਬਾਰੇ ਵਿਦਿਆਰਥੀਆਂ ਨੂੰ ਜਾਣੰੂ ਕਰਵਾਇਆ ਜਿਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਆਦਿਵਾਸੀ ਭਾਈਚਾਰੇ ਨੂੰ ਇਕੱਠਾ ਕਰਕੇ ਸੰਘਰਸ਼ ਦੀ ਅਗਵਾਈ ਕੀਤੀ | ਉਨ੍ਹਾਂ ਦੇ ਸਾਹਸ, ਦੇਸ਼ ਪ੍ਰੇਮ ਅਤੇ ਸਮਾਜਿਕ ਨਿਆਂ ਲਈ ਕੀਤੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਪ੍ਰੋਗਰਾਮ ਅਫਸਰ ਸੁਮੇਲੀ, ਡਾ. ਅਨੂ ਕਟੋਚ, ਅਸਿਸਟੈਂਟ ਪ੍ਰੋਫੈਸਰ ਅੰਕਿਤਾ ਸ਼ਰਮਾ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਧ ਸਿੰਘ ਢਾਹਾਂ ਦੇ 100ਵੇਂ ਜਨਮ ਮੌਕੇ ਸਮਾਗਮ 5 ਨੂੰ <br/> ਅਗਲੀ ਖ਼ਬਰ ਪ੍ਰੋਜੈਕਟ ਆਵਾਜ਼ ਦੇ ਤਹਿਤ ਆਰਟ ਐਂਡ ਕਰਾਫ਼ਟ ਅਧਿਆਪਕਾਂ ਦਾ ਕਰਵਾਇਆ ਸੈਮੀਨਾਰ
Ad Position 24