09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪ੍ਰੋਜੈਕਟ ਆਵਾਜ਼ ਦੇ ਤਹਿਤ ਆਰਟ ਐਂਡ ਕਰਾਫ਼ਟ ਅਧਿਆਪਕਾਂ ਦਾ ਕਰਵਾਇਆ ਸੈਮੀਨਾਰ

Ad Position 21
No active advertisement
ਕਰਵਾਏ ਗਏ ਤਿੰਨ ਰੋਜ਼ਾ ਸੈਮੀਨਾਰ ਦੌਰਾਨ ਆਰਟ ਐਂਡ ਕਰਾਫ਼ਟ ਦੇ ਅਧਿਆਪਕ | ਤਸਵੀਰ : ਹਮਸ਼ਾਇਨ ਸਟੂਡੀਓ <br/> 23-11-2025
ਹੁਸ਼ਿਆਰਪੁਰ, 22 ਨਵੰਬਰ (ਬਲਜਿੰਦਰਪਾਲ ਸਿੰਘ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਸੂਬੇ ਦੇ ਸਮੂਹ ਸਕੂਲਾਂ 'ਚ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਉਦੇਸ਼ ਨਾਲ ਰਾਜ ਵਿੱਦਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਲੈਮ ਆਊਟ ਲਾਊਡ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਬਣਾਏ ਗਏ ਪ੍ਰੋਗਰਾਮ ਪ੍ਰੋਜੈਕਟ ਆਵਾਜ਼ ਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਆਰਟ ਐਂਡ ਕਰਾਫ਼ਟ ਅਧਿਆਪਕਾਂ ਨੂੰ ਸਿਖਲਾਈ ਦੇਣ ਦੇ ਮਕਸਦ ਨਾਲ ਪਿ੍ੰਸੀਪਲ ਵਰਿੰਦਰ ਕੁਮਾਰ ਡਾਈਟ ਹੁਸ਼ਿਆਰਪੁਰ ਦੀ ਰਹਿਨੁਮਾਈ 'ਚ ਸ.ਸ.ਸ.ਸ.ਸ (ਲੜਕੀਆਂ) ਰੇਲਵੇ ਮੰਡੀ ਵਿਖੇ ਤਿੰਨ ਦਿਨਾਂ ਦੇ ਤਿੰਨ ਬੈਂਚਾਂ 'ਚ ਸੈਮੀਨਾਰ ਕਰਵਾਏ ਗਏ | ਇਸ ਮੌਕੇ 'ਤੇ ਰਾਕੇਸ਼ ਪੁਲ ਕੈਰੀਅਰ ਐਂਡ ਗਾਈਡੈਂਸ ਕੋਆਰਡੀਨੇਟਰ ਹੁਸ਼ਿਆਰਪੁਰ ਨੇ ਵੀ ਸੈਮੀਨਾਰ ਵਿਚ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨਾਂ ਕਲਾ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਰਜਨੀਸ਼ ਗੁਲਿਆਨੀ ਜ਼ਿਲ•ਾ ਕੋਆਰਡੀਨੇਟਰ ਹੁਸ਼ਿਆਰਪੁਰ ਅਤੇ ਰਾਜਨ ਅਰੋੜਾ ਪਿ੍ੰਸੀਪਲ ਰੇਲਵੇ ਮੰਡੀ ਸਕੂਲ ਨੇ ਆਰਟ ਐਂਡ ਕਰਾਫ਼ਟ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਵਿਚ ਵੀ ਵਡਮੁੱਲਾ ਯੋਗਦਾਨ ਪਾਉਂਦੀ ਹੈ | ਇਸ ਦੌਰਾਨ ਆਰਟ ਮੈਂਟਰ/ ਰਿਸੋਰਸ ਪਰਸਨ ਜਤਿੰਦਰ ਸੈਣੀ, ਯੋਗੇਸ਼ਵਰ ਸਲਾਰੀਆ ਅਤੇ ਟਹਿਲ ਸਿੰਘ ਵੱਲੋਂ ਸਲੈਮ ਆਊਟ ਲਾਊਡ ਅਤੇ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਵਿਖੇ ਕਲਾ ਵਿਸ਼ੇ ਲਈ ਉਲੀਕੇ ਗਏ ਸਪੈਸ਼ਲ ਮਿਡ ਪ੍ਰੋਗਰਾਮ ਟਰੇਨਿੰਗ ਕੈਂਪ ਵਿਚ ਸਿਖਲਾਈ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫ਼ਾਰ ਵੂਮੈਨ, ਦਸੂਹਾ ਵਲੋਂ ਜਨਜਾਤੀਆ ਗੌਰਵ ਦਿਵਸ ਮਨਾਇਆ <br/> ਅਗਲੀ ਖ਼ਬਰ ਆਮ ਆਦਮੀ ਕਲੀਨਿਕ ਡਰੇਨੇਜ ਦਫ਼ਤਰ 'ਚ ਐਂਟੀ ਮਾਈਕਰੋਬੀਅਲ ਹਫ਼ਤਾ ਮਨਾਇਆ <br/>
Ad Position 24