18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ਼ਹੀਦ ਮੁਖ਼ਤਿਆਰ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਫੁੱਟਬਾਲ ਟੂਰਨਾਮੈਂਟ ਸਮਾਪਤ <br/>

Ad Position 21
No active advertisement
ਅਜੀਤ ਡੈਸਕ 30-12-2025
ਹੁਸ਼ਿਆਰਪੁਰ, 29 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸ਼ਹੀਦ ਮੁਖ਼ਤਿਆਰ ਸਿੰਘ ਸਪੋਰਟਸ ਕਲੱਬ ਤਾਜੇਵਾਲ ਵਲੋਂ ਕਰਵਾਇਆ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਟੂਰਨਾਮੈਂਟ 'ਚ 32 ਟੀਮਾਂ ਨੇ ਭਾਗ ਲਿਆ ਅਤੇ ਫਾਈਨਲ ਮੈਚ ਤਾਜੇਵਾਲ ਅਤੇ ਪਰਸੋਵਾਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ 'ਚ ਪਰਸੋਵਾਲ ਦੀ ਟੀਮ ਨੇ ਮੈਚ ਜਿੱਤ ਕੇ ਟਰਾਫ਼ੀ ਅਤੇ ਨਕਦ ਰਾਸ਼ੀ ਹਾਸਲ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਂਸਦ ਡਾ: ਰਾਜ ਕੁਮਾਰ ਚੱਬੇਵਾਲ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਨਾ ਜਾਣ-ਪਹਿਚਾਣ ਕੀਤੀ | ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਇਨਾਮਾਂ ਦੀ ਵੰਡ ਸੰਤ ਮਹਾਂਵੀਰ ਸਿੰਘ ਡੇਰਾ ਬਾਬਾ ਬੁੰਗਾ ਸਾਹਿਬ ਤਾਜੇਵਾਲ ਅਤੇ ਸੰਤ ਕਰਮਜੀਤ ਸਿੰਘ ਤੇ ਸੰਤ ਬਲਬੀਰ ਸਿੰਘ ਟਿੱਬਾ ਸਾਹਿਬ ਵਾਲਿਆਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਮੌਕੇ ਕਮਿਸ਼ਨਰ ਦਰਵੀਰ ਰਾਜ ਭਟੋਆ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋ ਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ | ਇਸ ਮੌਕੇ ਉਨ੍ਹਾਂ ਕਲੱਬ ਨੂੰ ਆਪਣੇ ਵਲੋਂ ਵਿੱਤੀ ਸਹਾਇਤਾ ਵੀ ਭੇਟ ਕੀਤੀ ਗਈ | ਇਸ ਮੌਕੇ ਐਨ.ਆਰ.ਆਈ ਬਚਿੱਤਰ ਸਿੰਘ, ਪੰਚ ਸੁੱਚਾ ਸਿੰਘ, ਰਣਜੀਤ ਸਿੰਘ, ਹਰਮੀਤ ਸਿੰਘ, ਕੁਲਜੀਤ ਸਿੰਘ, ਡਾ: ਜਸਵੀਰ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ ਬੱਧਣਾ, ਹਰਭਜਨ ਰਾਮ, ਸਰਪੰਚ ਹਰਨੇਕ ਸਿੰਘ ਜਿਆਣ, ਬਲਾਕ ਪ੍ਰਧਾਨ ਨਾਰੇਸ਼, ਚਰਨਜੀਤ ਸਿੰਘ ਬੰਟੀ, ਬਾਗ਼ੀ ਚੱਕ ਸਾਧੂ, ਸਰਪੰਚ ਅਮਰਜੀਤ ਸਿੰਘ ਬਾਜਵਾ, ਟੀਮ ਕੈਪਟਨ ਜੋਤੀ ਆਦਿ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਬਕ 'ਚ ਕਰਵਾਇਆ 'ਸਫ਼ਰ-ਏ-ਸ਼ਹਾਦਤ' ਸਮਾਗਮ <br/> ਅਗਲੀ ਖ਼ਬਰ ਪਛੜੀਆਂ ਸ਼ੇ੍ਰਣੀਆਂ ਦੀਆਂ ਸੀਟਾਂ 'ਚ ਕੀਤੀ ਕਟੌਤੀ ਦਾ ਖ਼ਮਿਆਜ਼ਾ 'ਆਪ' ਨੂੰ ਚੋਣਾਂ 'ਚ ਭੁਗਤਣਾ ਪਵੇਗਾ-ਬੰਟੀ ਚੱਗਰਾਂ...
Ad Position 24