16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੰਮਤੀ ਮੈਂਬਰ ਵਿਕਰਮ ਸਿੰਘ ਵਲੋਂ ਸਰਬਜੋਤ ਸਾਬੀ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਮੂਲੀਅਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਭੰਗਾਲਾ, 29 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)-ਅੱਜ ਵਿਧਾਨ ਸਭਾ ਹਲਕਾ ਮੁਕੇਰੀਆਂ 'ਚ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤੀ ਵੱਲ ਕਦਮ ਪੁੱਟ ਰਹੀ ਹੈ ਕਿਉਂਕਿ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ | ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ ਵਲੋਂ ਉਸ ਸਮੇਂ ਕੀਤਾ ਗਿਆ ਜਦੋਂ ਮੁਕੇਰੀਆਂ ਹਲਕੇ ਦੇ ਜ਼ੋਨ ਮਹਿਤਾਬਪੁਰ ਤੋਂ ਵੱਡੀ ਲੀਡ ਨਾਲ ਆਜ਼ਾਦ ਤੌਰ 'ਤੇ ਚੋਣ ਜਿੱਤੇ ਬਲਾਕ ਸੰਮਤੀ ਮੈਂਬਰ ਵਿਕਰਮ ਸਿੰਘ ਸਾਬਾ ਵਲੋਂ ਆਪਣੇ ਸਾਥੀਆਂ ਸਮੇਤ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ | ਜਿਨ੍ਹਾਂ ਦਾ ਸਰਬਜੋਤ ਸਾਬੀ ਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸਰਬਜੋਤ ਸਾਬੀ ਨੇ ਇਸ ਸਮੇਂ ਕਿਹਾ ਕਿ ਵਿਕਰਮ ਸਿੰਘ ਸਾਬਾ ਜਮੀਨ ਨਾਲ ਜੁੜਿਆ ਹੋਇਆ ਉਹ ਆਗੂ ਹੈ ਜਿਹੜਾ ਹਰ ਸਮੇਂ ਆਪਣੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦਾ ਹੈ ਤੇ ਇਹੀ ਕਾਰਨ ਰਿਹਾ ਕਿ ਮਹਿਤਾਬਪੁਰ ਜੋਨ ਦੇ ਵੋਟਰਾਂ ਨੇ ਚੋਣ ਦੌਰਾਨ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਈ | ਉਨ੍ਹਾਂ ਅੱਗੇ ਕਿਹਾ ਕਿ ਵਿਕਰਮ ਸਿੰਘ ਸਾਬਾ ਵਲੋਂ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜਨ ਦਾ ਫ਼ੈਸਲਾ ਲਿਆ ਗਿਆ ਤੇ ਅਸੀਂ ਇਨ੍ਹਾਂ ਦੀ ਪੂਰੀ ਟੀਮ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਕਾਂਗਰਸ ਅੰਦਰ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ | ਸਰਬਜੋਤ ਸਾਬੀ ਨੇ ਕਿਹਾ ਕਿ ਕਾਂਗਰਸ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ ਅਤੇ ਲੋਕਾਂ ਦਾ ਕਾਂਗਰਸ ਵੱਲ ਰੁਝਾਨ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਾਂਗਰਸ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਦੀ ਸਰਕਾਰ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਨਹੀਂ ਕਰ ਸਕਦੀ | ਇਸ ਮੌਕੇ ਵਿਕਰਮ ਸਿੰਘ ਸਾਬਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਦਾ ਇੱਕ-ਇੱਕ ਮੈਂਬਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਮਿਹਨਤ ਨਾਲ ਦਿਨ-ਰਾਤ ਕੰਮ ਕਰਨਗੇ | ਇਸ ਮੌਕੇ ਬੇਅੰਤ ਸਿੰਘ ਰੰਧਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਨਜਿੰਦਰ ਸਿੰਘ ਸਰਪੰਚ ਮਹਿਤਾਬਪੁਰ, ਅਨਿਲ ਠਾਕੁਰ ਸਰਪੰਚ ਮਾਨਸਰ, ਸਤਬੀਰ ਸਿੰਘ ਮੈਂਬਰ ਬਲਾਕ ਸੰਮਤੀ, ਜਸਵੰਤ ਸਿੰਘ ਰੰਧਾਵਾ, ਕਿਸ਼ਨਪਾਲ ਸਿੰਘ ਬਿੱਟੂ ਸਨਿਆਲ, ਦਿਲਬਾਗ ਸਿੰਘ ਸਰਪੰਚ ਮਹਿਮੂਦਪੁਰ ਬਟਾਲਾ, ਬਲਵਿੰਦਰ ਸਿੰਘ ਪੱਪੂ, ਨੰਬਰਦਾਰ ਤਰਸੇਮ ਸਿੰਘ, ਕੈਪਟਨ ਰਘਬੀਰ ਸਿੰਘ, ਮਨਜੀਤ ਸਿੰਘ ਜੀਤੂ ਸਰਪੰਚ, ਹਰਦੀਪ ਸਿੰਘ ਪਿੰਦੂ ਸਰਪੰਚ ਸਲੋਵਾਲ, ਲਸ਼ਕਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦੇ ਕੰਮ ਦੀ ਮੁੱਖ ਮੰਤਰੀ ਵਲੋਂ ਕੀਤੀ ਜਾ ਰਹੀ ਹੈ ਮੋਨੀਟਰਿੰਗ-... ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੂਮੇਨ ਦੇ ਖੇਡ ਵਿਭਾਗ ਵਲੋਂ ਇਸ ਸਾਲ ਵੀ ਸ਼ਾਨਦਾਰ ਪ੍ਰਾਪਤੀਆਂ ਦਾ ਸਿਲਸਿਲਾ ਸ਼ੁ...
Ad Position 24