ਦਸੂਹਾ, 29 ਦਸੰਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਖੇਡ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇਸ ਸਾਲ ਵੀ ਖੇਡ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇਸ ਸਾਲ ਵੀ ਪਿਛਲੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲਿਆਂ ਵਿਚੋਂ ਆਪਣਾ ਸਿੱਕਾ ਜਮਾਇਆ ਅਤੇ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਕਾਲਜ ਦੇ ਨਾਮ ਨੂੰ ਚਾਰ ਚੰਨ ਲਾ ਦਿੱਤੇ ਹਨ | ਕਾਲਜ ਦੀ ਐਥਲੈਟਿਕ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ ਕਾਲਜ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕਰ ਕੇ 202526 ਦੇ ਵਰ੍ਹੇ ਵਿਚ ਪ੍ਰਾਪਤੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ | ਕਾਲਜ ਦੀ ਅਮਨਦੀਪ ਕੌਰ ਨੇ 800 ਮੀ. ਦੌੜ ਵਿਚ ਗੋਲਡ ਮੈਡਲ , ਪੂਜਾ ਨੇ 1500 ਮੀ. ਵਿਚ ਬਰਾਊਜ਼ ਮੈਡਲ, ਦਿ੍ਸ਼ਟੀ ਨੇ 200 ਮੀ. ਵਿਚ ਬਰਾਊਜ਼ ਮੈਡਲ, ਮੁਸਕਾਨ ਨੇ 21 ਕਿ.ਮੀ. ਵਿਚ ਸਿਲਵਰ ਮੈਡਲ ਅਤੇ ਆਰਤੀ ਨੇ 2100 ਕਿ.ਮੀ. ਵਿਚ ਬਰਾਊਜ਼ ਮੈਡਲ ਪ੍ਰਾਪਤ ਕੀਤਾ |ਲੰਬੀ ਛਾਲ ਅਤੇ ਟਿ੍ਪਲ ਜੰਪ ਵਿਚ ਪਲਵੀ ਸ਼ਰਮਾ ਨੇ ਦੋ ਬਰਾਂਊਜ਼ ਮੈਡਲ ਜਿੱਤੇ | 400 ਰਿਲੇਅ ਵਿਚ ਖਿਡਾਰਨਾਂ ਦਿ੍ਸ਼ਟੀ, ਪੂਜਾ, ਅਮਨਦੀਪ ਕੌਰ ਅਤੇ ਲਵਪ੍ਰੀਤ ਕੌਰ ਨੇ ਬਰਾਊਜ਼ ਮੈਡਲ ਹਾਸਿਲ ਕੀਤੇ | 100 ਰਿਲੇਅ ਵਿਚ ਦਿ੍ਸ਼ਟੀ, ਪੂਜਾ, ਅਮਨਦੀਪ ਕੌਰ ਅਤੇ ਹਰਪ੍ਰੀਤ ਕੌਰ ਨੇ ਬਰਾਊਜ਼ ਮੈਡਲ ਹਾਸਿਲ ਕੀਤੇ | 3000 ਵਿਚ ਅਮਨਦੀਪ ਕੌਰ ਨੇ ਬਰਾਊਜ਼ ਮੈਡਲ ਜਿੱਤਿਆ | ਵਿਦਿਆਰਥਣਾਂ ਤੇ ਵਿਭਾਗ ਦੇ ਮੁਖੀ ਪਰਮਿੰਦਰ ਕੌਰ ਢਿੱਲੋਂ ਦਾ ਕਾਲਜ ਪਹੁੰਚਣ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਰੰਧਾਵਾ, ਉਪ ਪ੍ਰਧਾਨ ਸਰਦਾਰ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਸਰਦਾਰ ਦੀਪ ਗਗਨ ਸਿੰਘ ਗਿੱਲ, ਸੈਕਟਰੀ ਸਰਦਾਰ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸੈਕਟਰੀ ਸਰਦਾਰ ਮਹਿੰਦਰ ਸਿੰਘ, ਪਿ੍ੰਸੀਪਲ ਡਾ. ਵਰਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਨਿੱਘਾ ਸਵਾਗਤ ਕੀਤਾ |