ਗੁਰੂਸਰ ਸੁਧਾਰ, 3 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸਹੌਲੀ ਵਿਖੇ ਨਗਰ ਨਿਵਾਸੀਆਂ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪੀਰ ਬਾਬਾ ਰੌਸ਼ਨ ਸ਼ਾਹ ਜੀ ਦਰਗਾਹ 'ਤੇ ਮੁੱਖ ਸੇਵਾਦਾਰ ਬਾਬਾ ਮਨਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੀਰ ਬਾਬਾ ਰੌਸ਼ਨ ਸ਼ਾਹ ਜੀ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ | ਵੱਡੀ ਗਿਣਤੀ ਅੰਦਰ ਇਲਾਕਾਭਰ ਵਿਚੋਂ ਪਹੁੰਚੀਆਂ ਸੰਗਤਾਂ ਨੇ ਪੀਰਾਂ ਦੇ ਦਰਬਾਰ ਵਿਚ ਹਾਜ਼ਰੀ ਭਰੀ ਅਤੇ ਸੱਭਿਆਚਾਰਕ ਮੇਲੇ ਦਾ ਆਨੰਦ ਮਾਣਿਆ | ਸੱਭਿਆਚਾਰਕ ਪ੍ਰੋਗਰਾਮ ਤੇ ਮੇਲੇ ਦੌਰਾਨ ਵੱਖ-ਵੱਖ ਗਾਇਕਾਂ ਅਤੇ ਸੂਫ਼ੀ ਕਲਾਕਾਰਾਂ ਲੱਕੀ ਢੱਟ, ਨਿਰਮਲ ਨਿੰਮਾ ਤੇ ਸੰਦੀਪ ਸੋਨੀਆ, ਕਾਲਾ ਸਰੀਂਹ, ਸੂਫ਼ੀ ਗਾਇਕ ਜੋੜੀ ਲੱਖਾ ਡੇਹਲੋਂ ਤੇ ਸਰਬਜੀਤ ਕੌਰ, ਤਾਨਿਆ ਖ਼ਾਨ, ਚੰਨੀ ਚੱਕਵਾਲਾ ਵਲੋਂ ਆਪਣੇ ਫ਼ਨ ਅਤੇ ਕਲਾ ਦਾ ਮੁਜ਼ਾਹਰਾ ਕਰਦਿਆਂ ਧਾਰਮਿਕ ਗੀਤ ਪੇਸ਼ ਕੀਤੇ ਗਏ | ਕਮਲ ਸਹੌਲੀ ਅਤੇ ਗੁਰੀ ਠੱਕਰਵਾਲੀਆ ਨੇ ਵੀ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ | ਮੁੱਖ ਸੇਵਾਦਾਰ ਬਾਬਾ ਮਨਜਿੰਦਰ ਸਿੰਘ ਧਾਲੀਵਾਲ ਵਲੋਂ ਇਸ ਮੌਕੇ ਬਾਬਾ ਜੱਸੀ ਜੀ ਸੋਹੀਆਂ, ਬਾਬਾ ਅਹਿਮਦਗੜ੍ਹ ਵਾਲੇ, ਬਾਬਾ ਮਾਲੇਰਕੋਟਲਾ ਵਾਲਿਆਂ ਸਮੇਤ ਆਏ ਮੁੱਖ ਸੇਵਾਦਰਾਂ ਤੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਬਾਬਾ ਪਿ੍ਤਪਾਲ ਸਿੰਘ ਮੁੱਖ ਸੇਵਾਦਾਰ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਸਹੌਲੀ, ਸਰਪੰਚ ਪਲਵਿੰਦਰ ਸਿੰਘ ਲਿੱਟ, ਤੇਜਪਾਲ ਸਿੰਘ, ਜਗਪਾਲ ਸਿੰਘ, ਕਿਸ਼ਨ ਸਿੰਘ (ਸਾਰੇ ਪੰਚ), ਜਸਪਾਲ ਸਿੰਘ ਧਾਲੀਵਾਲ, ਜਥੇਦਾਰ ਬਲਵਿੰਦਰ ਸਿੰਘ, ਅਜੀਤ ਸਿੰਘ ਲੈਕਚਰਾਰ, ਗੁਰਦਿਆਲ ਸਿੰਘ ਪ੍ਰਧਾਨ, ਕਰਨੈਲ ਸਿੰਘ, ਸੁਖਵਿੰਦਰ ਸਿੰਘ, ਜਸਵੰਤ ਸਿੰਘ, ਗੈਰੀ ਗਰੇਵਾਲ, ਬਲਵੀਰ ਸਿੰਘ, ਸਰਵਨ ਸਿੰਘ ਫ਼ੌਜੀ, ਨਿਰਮਲ ਸਿੰਘ, ਅਮਰੀਕ ਸਿੰਘ ਆਦਿ ਸਮੇਤ ਹੋਰ ਨਗਰ ਨਿਵਾਸੀ ਤੇ ਪਤਵੰਤੇ ਹਾਜ਼ਰ ਸਨ |