ਹਠੂਰ, 3 ਜੂਨ (ਜਸਵਿੰਦਰ ਸਿੰਘ ਛਿੰਦਾ)-ਸਰਕਾਰੀ ਕੰਨਿਆਂ ਸਕੂਲ ਹਠੂਰ ਦੇ ਦਸਵੀਂ ਜਮਾਤ ਵਿਚੋਂ ਅੱਵਲ ਰਹੇ ਪਿੰਡ ਬੁਰਜ਼ ਕੁਲਾਰਾ ਦੇ ਵਿਦਿਆਰਥੀਆਂ ਅਤੇ ਸਰਕਾਰੀ ਪ੍ਰਇਮਰੀ ਸਕੂਲ ਬੁਰਜ਼ ਕੁਲਾਰਾ ਦੇ ਅੱਵਲ ਰਹੇ ਬੱਚਿਆਂ ਦਾ ਗੁਰਦੁਆਰਾ ਤਪ ਅਸਥਾਨ ਬਾਬਾ ਸਾਂਈ ਦੀ ਪ੍ਰਬੰਧਕ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਉੱਘੇ ਸਮਾਜ ਸੇਵੀ ਅਵਤਾਰ ਸਿੰਘ ਬੁਰਜ ਕੁਲਾਰਾ, ਵਾਹਿਗੁਰੂਪਾਲ ਸਿੰਘ, ਗ੍ਰੰਥੀ ਭਾਈ ਗੁਰਨਾਇਬ ਸਿੰਘ, ਪ੍ਰਧਾਨ ਦਲਵੀਰ ਸਿੰਘ ਬੁਰਜ ਕੁਲਾਰਾ, ਜਸਵਿੰਦਰ ਸਿੰਘ, ਚੰਦ ਸਿੰਘ, ਨਿਰਮਲ ਸੰਘ, ਸਵਰਨ ਸਿੰਘ ਰਾਊਕੇ, ਮਹਿੰਦਰ ਸਿੰਘ, ਜਗਵਿੰਦਰ ਸਿੰਘ, ਜਗਤਾਰ ਸਿੰਘ, ਰਘੁਵੀਰ ਸਿੰਘ, ਸੋਹਨ ਸਿੰਘ, ਜੱਗਾ ਸਿੰਘ, ਛਿੰਦਰਪਾਲ ਸ਼ਰਮਾ, ਸੁਰਜੀਤ ਸਿੰਘ, ਮਿੱਠੂ ਸਿੰਘ, ਬਿੰਦਰ ਸਿੰਘ, ਜਗਪ੍ਰੀਤ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |