ਚੌਂਕੀਮਾਨ, 3 ਜੂਨ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਮਾਣਮੱਤੀ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਆਈ.ਕਿਉ.ਏ.ਸੀ. ਸੈੱਲ ਵਲੋਂ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ | ਇਹ ਸਮਾਗਮ ਸੰਸਥਾ ਦੀ 75ਵੀ ਵਰ੍ਹੇਗੰਢ ਨੂੰ ਸਮਰਪਿਤ ਸੀ | ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਧਿਆਪਕਾਂ ਨੂੰ ਨਵੇਂ ਹੁਨਰਾਂ ਦੀ ਸਿਖਲਾਈ ਅਤੇ ਗਿਆਨ ਨਾਲ ਲਿਬਰੇਜ ਕਰਕੇ ਅਧਿਆਪਨ ਅਤੇ ਸਿੱਖਣ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਐੱਫ਼.ਡੀ.ਪੀ. ਦੇ ਪੰਜਵੇਂ ਦਿਨ ਆਨਲਾਈਨ ਸੈਸ਼ਨ ਵਿਚ ਡਾ: ਬੀਰੇਂਦਰ ਕੌਰ ਸਹਾਇਕ ਪ੍ਰੋਫ਼ੈਸਰ ਐਜੂਕੇਸ਼ਨ ਵਿਭਾਗ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਮੁੱਖ ਪ੍ਰਵਕਤਾ ਸਨ | ਆਈ.ਕਿਉ.ਏ.ਸੀ. ਕੋਆਡੀਨੇਟਰ ਪ੍ਰੋਫ਼ੈਸਰ ਰੂਪਾ ਕੌਰ ਰਾਏ ਨੇ ਪੰਜਵੇਂ ਦਿਨ ਦੇ ਮੁੱਖ ਪ੍ਰਵਕਤਾ ਡਾ: ਬੀਰੇਂਦਰ ਕੌਰ ਨੂੰ ਜੀ ਆਇਆਂ ਕਿਹਾ | ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਡਾ: ਜਸਦੀਪ ਕੌਰ ਨੇ ਮੁੱਖ ਪ੍ਰਵਕਤਾ ਡਾ: ਬੀਰੇਂਦਰ ਕੌਰ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਇਆ | ਡਾ: ਬੀਰੇਂਦਰ ਕੌਰ ਨੇ 'ਸਿਫਟਿੰਗ ਪੈਰਾਡਿਗਮ ਇਨ ਹਾਇਰ ਐਜੂਕੇਸ਼ਨ ਇਨ ਦਾ ਲਾਈਟ ਆਫ਼ ਐੱਨ.ਈ.ਪੀ-2020' (ਬਲੂਮਜ਼ ਟੈਕਸੋਨੋਮੀ) ਵਿਸ਼ੇ 'ਤੇ ਪੀ.ਪੀ.ਟੀ. ਰਾਹੀਂ ਜਾਣਕਾਰੀ ਸਾਂਝੀ ਕੀਤੀ | ਸਮਾਗਮ ਦੇ ਅੰਤ ਵਿਚ ਆਈ.ਕਿਉ.ਏ.ਸੀ. ਕੋਆਡੀਨੇਟਰ ਪ੍ਰੋਫ਼ੈਸਰ ਰੂਪਾ ਕੌਰ ਰਾਏ ਨੇ ਮੁੱਖ ਪ੍ਰਵਕਤਾ ਡਾ: ਬੀਰੇਂਦਰ ਕੌਰ ਦਾ ਧੰਨਵਾਦ ਪ੍ਰਗਟ ਕੀਤਾ | ਔਨਲਾਈਨ ਸੈਸ਼ਨ ਵਿਚ 24 ਦੇ ਕਰੀਬ ਭਾਗੀਦਾਰਾਂ ਨੇ ਹਿੱਸਾ ਲਿਆ |