ਮੁੱਲਾਂਪੁਰ-ਦਾਖਾ, 3 ਜੂਨ (ਨਿਰਮਲ ਸਿੰਘ ਧਾਲੀਵਾਲ)-ਬਾਗਬਾਨੀ ਪੰਜਾਬ ਲੁਧਿਆਣਾ ਵਲੋਂ ਫ਼ਲਦਾਰ ਬੂਟੇ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਰਸਾਇਣ ਮੁਕਤ ਅਤੇ ਘਰੇਲੂ ਬਗੀਚੀ 'ਚ ਸਬਜ਼ੀਆਂ, ਫਲਦਾਰ ਬੂਟੇ, ਨਿਊਟਰਿਸ਼ਨ ਤੇ ਹਰਬਲ ਗਾਰਡਨ ਬਾਰੇ ਜਾਗਰੂਕਤਾ ਲਈ ਕੈਂਪਾ ਵਿਚ ਪਹੁੰਚ ਕੇ ਡਾ: ਜਸਪ੍ਰੀਤ ਕੌਰ ਗਿੱਲ ਸਿੱਧੂ ਬਾਗਬਾਨੀ ਵਿਕਾਸ ਅਫਸਰ ਵਲੋਂ ਵਿਭਾਗ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਕਿਸਾਨਾਂ ਦੇ ਨਾਲ ਹਰ ਵਰਗ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ | ਇਯਾਲੀ ਕਲਾਂ 'ਚ ਜਾਗਰੂਕਤਾ ਕੈਂਪ ਦੌਰਾਨ ਜੁੜੇ ਲੋਕਾਂ ਨੂੰ ਸੰਬੋਧਨ ਹੁੰਦਿਅ: ਡਾ: ਜਸਪ੍ਰੀਤ ਕੌਰ ਗਿੱਲ ਦੱਸਿਆ ਕਿ ਸਾਨੂੰ ਜੈਵਿਕ ਸਬਜ਼ੀਆ ਅਤੇ ਫਲਾਂ ਦੀ ਪੈਦਾਵਾਰ ਵਧਾ ਕੇ ਰੋਗ ਮੁਕਤ ਹੋਣਾ ਚਾਹੀਦਾ | ਉਨ੍ਹਾਂ ਫ਼ਲ, ਸਬਜ਼ੀਆਂ ਲਈ ਜ਼ਮੀਨਾਂ ਦਾ ਪੌਸਟਿਕ ਪੱਧਰ ਕਿਵੇਂ ਵਧਾਉਣਾ ਬਾਰੇ ਦੱਸਦਿਆਂ ਕਿਹਾ ਕਿ ਬੂਟਿਆਂ 'ਤੇ ਪਾਣੀ ਵੀ ਤੁਪਕਾ ਵਿਧੀ ਨਾਲ ਦਿੱਤਾ ਜਾਵੇ ਬਿਹਤਰ ਹੈ | ਫਲ-ਸਬਜ਼ੀ ਬੂਟਿਆਂ ਨੂੰ ਤੇਜ਼ ਗਰਮੀ ਦੇ ਮਾੜੇ ਅਸਰ ਤੋਂ ਬਚਾਉਣ ਲਈ ਉਨ੍ਹਾਂ ਕਈ ਸੁਝਾਅ ਦੱਸੇ | ਡਾ: ਜਸਪ੍ਰੀਤ ਕੌਰ ਗਿੱਲ ਵਲੋਂ ਗਰਮ ਤੇ ਤੇਜ਼ ਹਵਾਵਾਂ ਤੋਂ ਸਬਜ਼ੀਆਂ ਅਤੇ ਫ਼ਲਦਾਰ ਬੂਟਿਆਂ ਨੂੰ ਬਚਾਉਣ ਲਈ ਸੁਝਾਅ ਦਿੱਤੇ ਗਏ | ਡਾ: ਜਸਪ੍ਰੀਤ ਕੌਰ ਗਿੱਲ ਆਪਣੇ ਵਿਭਾਗ ਵਲੋਂ ਬਾਗਬਾਨੀ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਵੀ ਜਾਣੂ ਕਰਵਾਇਆ | ਕੈਂਪ ਵਿਚ ਸ਼ਹਿਦ ਮੱਖੀ ਪਾਲਣ, ਖੁੰਭਾਂ ਦੀ ਕਾਸ਼ਤ, ਗੰਡੋਆ ਖਾਦ, ਵਰਮੀ ਕੰਪੋਸਟ, ਨਰਸਰੀ ਉਤਪਾਦਨ ਬਾਰੇ ਵੀ ਡਾ: ਜਸਪ੍ਰੀਤ ਕੌਰ ਵਲੋਂ ਜਾਣੂ ਕਰਵਾਇਆ ਗਿਆ |