20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਏਕਜੋਤ ਨਰਸਿੰਗ ਇੰਸਟੀਚਿਊਟ ਤੇ ਜੀਵਨਜੋਤ ਨਰਸਿੰਗ ਇੰਸਟੀਚਿਊਟ ਵਲੋਂ ਅਧਿਆਪਕ ਦਿਵਸ ਤੇ ਤੀਆਂ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 06-09-2025
ਜਗਰਾਉਂ, 5 ਸਤੰਬਰ (ਵਿਨੋਦ ਕੁਮਾਰ)-ਏਕਜੋਤ ਨਰਸਿੰਗ ਇੰਸਟੀਚਿਊਟ ਤੇ ਜੀਵਨਜੋਤ ਨਰਸਿੰਗ ਇੰਸਟੀਚਿਊਟ ਵਲੋਂ ਅਧਿਆਪਕ ਦਿਵਸ ਸਾਂਝੇ ਤੌਰ 'ਤੇ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ: ਚਰਨਜੀਤ ਸਿੰਘ ਭੰਡਾਰੀ ਪਿ੍ੰਸੀਪਲ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ, ਰਵਿੰਦਰ ਸਿੰਘ ਜੈਨ ਪ੍ਰਧਾਨ ਲਾਇਨਜ਼ ਯੂਥ ਕਲੱਬ ਜਗਰਾਉਂ, ਡਾ. ਨਵਦੀਪ ਕੌਰ ਸਿੱਧੂ ਔਰਤਾਂ ਦੇ ਰੋਗਾਂ ਮਾਹਿਰ ਡਾਕਟਰ, ਡਾ. ਗੁਰਸਿਮਰਨ ਸਿੰਘ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਜਗਰਾਉਂ ਅਤੇ ਰੁਚੀ ਗਰਗ ਚੇਅਰਮੈਨ ਨੇ ਸ਼ਮੂਲੀਅਤ ਕੀਤੀ | ਇੰਸਟੀਚਿਊਟ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ ਅਤੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਉਪਰੰਤ ਹੀ ਅਰਸ਼ਦੀਪ ਕੌਰ ਤੇ ਉਨ੍ਹਾਂ ਦੇ ਸਾਥੀ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਪਰਮਿੰਦਰ ਸਿੰਘ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਵਿਦਿਆਰਥਣਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਵਿਦਿਆਰਥਣਾਂ ਵਲੋਂ ਭੰਗੜਾ, ਗਿੱਧਾ, ਸੋਲੋ, ਡਾਂਸ ਤੇ ਹੋਰ ਗਤੀਵਿਧੀਆਂ ਕੀਤੀਆਂ ਗਈਆਂ | ਇਸ ਮੌਕੇ ਤਨਵੀ ਮੱਕੜ ਤੇ ਕੋਮਲਪ੍ਰੀਤ ਕੌਰ ਜੀ. ਐੱਨ. ਐੱਮ. ਭਾਗ ਪਹਿਲੇ ਦੀਆਂ ਵਿਦਿਆਰਥੀਆਂ ਨੇ ਇਸ ਦਿਨ ਬਾਰੇ ਹੋਰ ਚਾਨਣਾ ਪਾਇਆ | ਡਾਇਰੈਕਟਰ ਡਾ. ਪਰਮਿੰਦਰ ਸਿੰਘ, ਪਿ੍ੰਸੀਪਲ ਸਤਵੀਰ ਕੌਰ, ਸਮੂਹ ਸਟਾਫ਼ ਤੇ ਬੱਚਿਆਂ ਵਲੋਂ ਕੇਕ ਕੱਟਿਆ ਗਿਆ | ਇਸ ਮੌਕੇ ਬੈਸਟ ਟੀਚਰ ਜਗਰਾਉਂ ਦਾ ਐਵਾਰਡ ਚਰਨਜੀਤ ਸਿੰਘ ਭੰਡਾਰੀ ਪਿ੍ੰਸੀਪਲ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਨੂੰ ਉਨ੍ਹਾਂ ਦੇ ਸਮਾਜ ਸੇਵੀ ਕੰਮਾਂ ਅਤੇ ਵਿਦਿਆਰਥੀਆਂ ਨੂੰ ਚੰਗਾ ਮਾਰਗਦਰਸ਼ਨ ਕਰਨ ਦੇ ਅਧਾਰ 'ਤੇ ਦਿੱਤਾ ਗਿਆ | ਕਾਲਜ 'ਚ ਬੈਸਟ ਟੀਚਰ ਦਾ ਐਵਾਰਡ ਮੈਡਮ ਗਗਨਦੀਪ ਕੌਰ ਨੂੰ ਦਿੱਤਾ ਗਿਆ | ਇਸ ਮੌਕੇ ਮੈਡਮ ਗਗਨਦੀਪ ਕੌਰ, ਸਰਦਾਰਾ ਸਿੰਘ, ਗਗਨਦੀਪ ਕੌਰ, ਰਮਨਦੀਪ ਕੌਰ, ਗੁਰਤੇਜ ਸਿੰਘ, ਸਿਮਰਨਦੀਪ ਕੌਰ, ਪਰਗਟ ਸਿੰਘ, ਸੁਮਨਦੀਪ ਕੌਰ, ਰਮਨਦੀਪ ਕੌਰ, ਸਮੂਹ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਕਾਂਗਰਸ ਸੰਜੀਦਾ-ਕੈਪਟਨ ਸੰਧੂ ਅਗਲੀ ਖ਼ਬਰ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਕਾਂਗਰਸ ਸੰਜੀਦਾ-ਕੈਪਟਨ ਸੰਧੂ
Ad Position 24