ਹਠੂਰ, 5 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਪਿਛਲੇ ਕਈ ਦਿਨਾਂ ਤੋਂ ਪਿੰਡ ਚੀਮਾਂ ਵਿਖੇ ਇਕ ਨਵਾਂ ਟਰਾਂਸਫਾਰਮਰ ਲਾਉਣ ਉਪਰੰਤ ਵੀ ਸਿਆਸੀ ਦਬਾਅ ਹੇਠ ਉਸ ਦਾ ਕੁਨੈਕਸ਼ਨ ਨਹੀਂ ਜੋੜਿਆ ਜਾ ਰਿਹਾ ਸੀ | ਜਿਸ 'ਤੇ ਅੱਜ ਪੀੜ੍ਹਤ ਲੋਕਾਂ ਵਲੋਂ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਐੱਸ.ਡੀ.ਓ ਰੂਮੀ ਦਾ ਘਿਰਾਓ ਕਰਨ 'ਤੇ ਮਾਮਲੇ 'ਤੇ ਸਿਆਸੀ ਦਖ਼ਲਅੰਦਾਜ਼ੀ ਫੇਲ੍ਹ ਹੋ ਗਈ ਤੇ ਕਿਸਾਨ ਆਗੂਆਂ ਦੇ ਦਖ਼ਲ ਤੋਂ ਬਾਅਦ ਐੱਸ.ਡੀ.ਓ. ਰੂਮੀ ਨੂੰ ਟ੍ਰਾਂਸਫਰਮਰ ਚਾਲੂ ਕਰਨਾ ਪਿਆ | ਰੋਸ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਚੀਮਾ ਵਿਖੇ ਪਿਛਲੇ ਕਈ ਦਿਨਾਂ ਤੋਂ ਨਵਾਂ ਟਰਾਂਸਫਾਰਮਰ ਰੱਖਿਆ ਗਿਆ ਸੀ, ਪਰ ਉਸਦਾ ਕੁਨੈਕਸ਼ਨ ਨਹੀਂ ਜੋੜਿਆ ਜਾ ਰਿਹਾ ਸੀ ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲ ਆ ਰਹੀ ਸੀ | ਅੱਜ ਉਨ੍ਹਾਂ ਵਲੋਂ ਸਬ ਡਵੀਜ਼ਨ ਰੂਮੀ ਵਿਖੇ ਰੋਸ ਧਰਨਾ ਦੇ ਕਿ ਇਸ ਦਾ ਹੱਲ ਕਰਵਾਇਆ | ਪਿੰਡ ਵਾਸੀਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਦੇ ਹੀ ਇਕ ਬਿਜਲੀ ਮੁਲਾਜ਼ਮ ਜੋ ਸੱਤ੍ਹਾਧਾਰੀ ਧਿਰ ਨਾਲ ਸਬੰਧਿਤ ਵਲੋਂ ਇਸ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਸੀ ਅਤੇ ਮਹਿਕਮੇ ਦੇ ਕਰਮਚਾਰੀ ਤੇ ਅਧਿਕਾਰੀ ਇਸ ਲੱਗੇ ਹੋਏ ਟਰਾਂਸਫਾਰਮਰ ਦਾ ਕੁਨੈਕਸ਼ਨ ਨਹੀਂ ਜੋੜ ਰਹੇ ਸਨ | ਜਿਸ 'ਤੇ ਅੱਜ ਉਨ੍ਹਾਂ ਨੂੰ ਐੱਸ.ਡੀ.ਓ. ਰੂਮੀ ਦਫ਼ਤਰ ਵਿਖੇ ਧਰਨਾ ਦੇਣਾ ਪਿਆ | ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ ਨੇ ਐੱਸ.ਡੀ. ਓ. ਨੂੰ ਕੁਨੈਕਸ਼ਨ ਚਾਲੂ ਕਰਨ ਲਈ ਤਿੰਨ ਵਜੇ ਤੱਕ ਦੇ ਸਮੇਂ ਦੀ ਮੋਹਲਤ ਦਿੱਤੀ ਅਤੇ ਉਸਤੋਂ ਬਾਅਦ ਰਾਏਕੋਟ-ਜਗਰਾਉਂ ਮਾਰਗ ਜਾਮ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਐੱਸ.ਡੀ.ਓ ਨੇ ਤੁਰੰਤ ਕੁਨੈਕਸ਼ਨ ਚਾਲੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ | ਟ੍ਰਾਂਸਫਾਰਮਰ ਚਾਲੂ ਹੋਣ ਉਪਰੰਤ ਯੂਨੀਅਨ ਨੇ ਆਪਣਾ ਧਰਨਾ ਚੁੱਕ ਦਿੱਤਾ ਤੇ ਸਬੰਧਿਤ ਵਿਭਾਗ ਨੂੰ ਭਵਿੱਖ 'ਚ ਅਜਿਹਾ ਕਰਨ ਤੋਂ ਬਾਜ਼ ਆਉਣ ਲਈ ਕਿਹਾ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਹੰਸਰਾ, ਚਮਕੌਰ ਸਿੰਘ ਗਿੱਲ ਮੁੱਖ ਬੁਲਾਰਾ, ਹਰਭਜਨ ਸਿੰਘ ਭਜਾ, ਬਲਵੰਤ ਸਿੰਘ ਚੀਮਾਂ, ਜਸਪ੍ਰੀਤ ਸਿੰਘ ਚੀਮਾਂ, ਦਲੀਪ ਸਿੰਘ, ਸੁਰਿੰਦਰ ਸਿੰਘ ਅਮਨਦੀਪ ਸਿੰਘ ਮੈਂਬਰ, ਜੱਗਾ ਬਾਸੀ, ਮਨੀ ਬਾਸੀ, ਜਿੰਦਰੀ ਸਮਰਾ, ਤੇਜਿੰਦਰ ਸਿੰਘ ਹੰਸਰਾ, ਰਘੂਨੰਦਨ ਗਿਆਨ ਸਿੰਘ, ਜੈਪਾਲ ਸਿੰਘ, ਕਰਮਜੀਤ ਸਿੰਘ ਪੰਚ, ਸੱਗੜ ਸਿੰਘ, ਸਰਬਜੀਤ ਕੌਰ ਪੰਚ, ਪਰਮਜੀਤ ਕੌਰ, ਰਣਜੀਤ ਕੌਰ, ਬਲਜੀਤ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਕਰਮਜੀਤ ਕੌਰ, ਸਰੋਜ ਕੌਰ, ਕਲਦੀਪ ਸਿੰਘ ਚੀਮਾਂ ਹਾਜ਼ਰ ਸਨ |