18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਦੀ ਬਲਾਕ ਜਗਰਾਉਂ ਦੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 22-09-2025
ਹਠੂਰ, 21 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ਼ ਗਿੱਲ) ਬਲਾਕ ਜਗਰਾਉਂ ਦੀ ਇਕੱਤਰਤਾ ਅੱਜ ਪਿੰਡ ਮਾਣੂੰਕੇ ਦੇ ਗੁਰਦੁਆਰਾ ਢੰਡਿਆਣਾ ਸਾਹਿਬ ਵਿਖੇ ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ ਦੀ ਅਗਵਾਈ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੋਂ ਇਲਾਵਾ 100 ਦੇ ਕਰੀਬ ਜਥੇਬੰਦੀ ਦੇ ਆਗੂ, ਵਰਕਰ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਵਿਕਾਸ ਪੱਖੋਂ ਪਛੜ ਗਈ ਹੈ, ਉੱਥੇ ਆਈ ਕੁਦਰਤੀ ਆਫ਼ਤ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿਚ ਵੀ ਪਿੱਛੇ ਰਹਿ ਗਈ ਹੈ | ਜਿਸ ਲਈ ਸੰਯੁਕਤ ਕਿਸਾਨ ਮੋਰਚੇ ਅਨੁਸਾਰ ਉਨ੍ਹਾਂ ਦੀ ਜਥੇਬੰਦੀ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਆਮ ਲੋਕਾਂ ਦੀ ਮੱਦਦ ਲਈ ਉਪਰਾਲਾ ਕੀਤਾ ਜਾ ਰਿਹਾ ਹੈ | ਜਿਸ ਵਿਚ ਕਿਸਾਨਾਂ ਨੂੰ ਹਾੜ੍ਹੀ ਦੀ ਫ਼ਸਲ ਬੀਜਣ ਲਈ ਬੀਜ, ਖੇਤਾਂ ਨੂੰ ਪੱਧਰਾਂ ਕਰਨ ਲਈ ਟਰੈਕਟਰ ਅਤੇ ਤੇਲ ਆਦਿ ਪ੍ਰਬੰਧ ਕਰਨਾ ਸ਼ਾਮਿਲ ਹੈ | ਪ੍ਰਧਾਨ ਕਮਾਲਪੁਰਾ ਨੇ ਮੌਜੂਦਾ ਸਮੇਂ ਪੰਜਾਬ ਅੰਦਰ ਪੰਜਾਬੀਆਂ ਦੇ ਮਨਾਂ ਵਿਚ ਪ੍ਰਵਾਸੀ ਮਜ਼ਦੂਰਾਂ (ਭਈਆਂ) ਪ੍ਰਤੀ ਪੈਦਾ ਕੀਤੀ ਜਾ ਰਹੀ ਨਫ਼ਰਤ ਸਬੰਧੀ ਬੋਲਦਿਆਂ ਕਿਹਾ ਕਿ ਜਿਸ ਨੇ ਗਲਤ ਕੰਮ ਕੀਤਾ ਉਹ ਚਾਹੇ ਕੋਈ ਪ੍ਰਵਾਸੀ ਮਜ਼ਦੂਰ ਹੋਵੇ ਜਾਂ ਕੋਈ ਆਪਣਾ, ਉਸ ਨੂੰ ਸਖ਼ਤ ਸਜ਼ਾ ਦਿਵਾਉਣ ਹਰ ਇਕ ਦਾ ਫਰਜ਼ ਹੈ | ਪਰ ਇਕ ਦੀ ਗਲਤੀ ਨੂੰ ਦੂਜਿਆਂ 'ਤੇ ਥੋਪ ਕੇ ਸਾਰਿਆਂ ਨੂੰ ਇਕੋ ਰੱਸੇ ਲੰਘਾਉਣਾ ਸਰਾਸਰ ਗਲਤ ਹੈ ਅਤੇ ਜੋ ਵੀ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਵਾਉਣ ਲਈ ਅਜਿਹੇ ਹੱਥਕੰਡੇ ਅਪਣਾ ਰਿਹਾ ਹੈ, ਉਨ੍ਹਾਂ ਦੀ ਜਥੇਬੰਦੀ ਇਸ ਦਾ ਡਟ ਕੇ ਵਿਰੋਧ ਹੀ ਨਹੀਂ ਸਗੋਂ ਉਸ ਖਿਲਾਫ਼ ਲਾਮਬੰਦੀ ਕਰੇਗੀ | ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਵੀ ਰੁਲ਼ਣ ਨਹੀਂ ਦਿੱਤਾ ਜਾਵੇਗਾ | ਜਿੱਥੇ ਵੀ ਕਿਸੇ ਕਿਸਾਨ ਨੂੰ ਖੱਜ਼ਲ ਖੁਆਰ ਕੀਤਾ ਜਾਂਦਾ ਹੈ ਤਾਂ ਉਹ ਤੁਰੰਤ ਉਨ੍ਹਾਂ ਦੀ ਜਥੇਬੰਦੀ ਦੇ ਧਿਆਨ 'ਚ ਲਿਆਉਣ | ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਗੁਰੂਆਂ ਦੇ ਸਿਧਾਂਤ 'ਸਰਬੱਤ ਦਾ ਭਲਾ' 'ਤੇ ਠੋਸ ਪਹਿਰਾ ਦੇਣ ਦੀ ਲੋੜ ਹੈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ, ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ ਨੇ ਵੀ ਸੰਬੋਧਨ ਕੀਤਾ | ਸਟੇਜ ਦੀ ਕਾਰਵਾਈ ਮੁੱਖ ਬੁਲਾਰੇ ਚਮਕੌਰ ਸਿੰਘ ਗਿੱਲ ਨੇ ਚਲਾਈ | ਇਸ ਮੌਕੇ ਜ਼ਿਲ੍ਹਾ ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਸਤਿਬੀਰ ਸਿੰਘ ਬੋਪਾਰਾਏ ਖੁਰਦ ਜ਼ਿਲ੍ਹਾ ਖਜ਼ਾਨਚੀ, ਗਗਨਦੀਪ ਸਿੰਘ, ਬਲਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਦਵਿੰਦਰ ਸਿੰਘ ਗੁੜੇ ਬਲਾਕ ਪ੍ਰਧਾਨ, ਚਮਕੌਰ ਸਿੰਘ ਗਿੱਲ ਮੁੱਖ ਬੁਲਾਰਾ, ਅਵਤਾਰ ਸਿੰਘ ਬੁਰਜ਼ ਕੁਲਾਰਾ, ਬਲਕਾਰ ਸਿੰਘ, ਦਲੀਪ ਸਿੰਘ ਚੀਮਾ, ਹਰਭਜਨ ਸਿੰਘ, ਦਲਵੀਰ ਸਿੰਘ ਬੁਰਜ਼ ਕੁਲਾਰਾ, ਲਾਡੀ ਸਿੰਘ ਹਠੂਰ, ਪਿਆਰਾ ਸਿੰਘ ਡਾਂਗੀਆਂ, ਕਿ੍ਸ਼ਨ ਸਿੰਘ ਬਾਵਾ ਗੰਗਾ ਗਿਰ, ਜਥੇਦਾਰ ਸੁਖਦੇਵ ਸਿੰਘ ਦੇਹੜਕਾ, ਬਲਵੀਰ ਸਿੰਘ ਫੌਜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਸਿਆ ਦਾ ਦਿਹਾੜਾਮਨਾਇਆ ਅਗਲੀ ਖ਼ਬਰ ਮੀਂਹ ਪ੍ਰਭਾਵਿਤ ਪਰਿਵਾਰ ਨੂੰ ਦਿੱਤੀ ਇਯਾਲੀ ਵਲੋਂ ਮਾਲੀ ਮਦਦ ਤੇ ਘਰ ਬਣਾਉਣ ਦਾ ਦਿੱਤਾ ਭਰੋਸਾ
Ad Position 24