ਚੌਕੀਮਾਨ, 21 ਸਤੰਬਰ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਪਿੰਡ ਕੁਲਾਰ ਵਿਖੇ ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਹਰਨਾਮ ਸਿੰਘ ਪੁੱਤਰ ਸ਼ੇਰ ਸਿੰੰਘ ਦਾ ਮਕਾਨ ਡਿੱਗ ਪਿਆ ਸੀ ਜਿਸ ਨਾਲ ਉਹਨਾਂ ਨੂੰ ਮੁਸਕਿਲ ਦਾ ਸਾਹਮਣਾ ਕਰਨਾ ਪਿਆ ਤੇ ਅਕਾਲੀ ਆਗੂ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ, ਪੰਚ ਕੁਲਦੀਪ ਸਿੰਘ ਭੰਡਾਲ ਤੇ ਜਗਮੇਲ ਸਿੰਘ ਕਲਕੱਤੇ ਵਾਲਿਆਂ ਨੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਧਿਆਨ ਵਿਚ ਲਿਆਂਦਾ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਪਿੰਡ ਕੁਲਾਰ ਪਹੁੰਚ ਕੇ ਲੋੜਵੰਦ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮਾਲੀ ਮਦਦ ਦਿੱਤੀ ਤੇ ਵਿਧਾਇਕ ਇਯਾਲੀ ਨੇ ਭਰੋਸਾ ਦਿਵਾਇਆ ਕੇ ਉਨ੍ਹਾਂ ਦਾ ਘਰ ਬਣਾਉਣ ਵਿਚ ਪੂਰਾ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਤੇ ਬਾਰਿਸ਼ ਨੇ ਬੁਹਤ ਵੱਡਾ ਨੁਕਸਾਨ ਕਰ ਦਿੱਤਾ ਹੈ ਤੇ ਲੋਕ ਘਰੋਂ ਬੇਘਰ ਹੋ ਗਏ ਹਨ ਤੇ ਉਨ੍ਹਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਕਾਰੋਬਾਰ ਵੀ ਖਤਮ ਹੋ ਚੁੱਕਾ ਹੈ ਤੇ ਸਾਨੂੰ ਸਾਰਿਆ ਨੂੰ ਰਲ ਕੇ ਹੜ੍ਹ ਤੇ ਬਾਰਿਸ਼ ਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਭਵਨਦੀਪ ਸਿੰਘ ਕੁਲਾਰ, ਬੀਭੀ ਦਲਜੀਤ ਕੌਰ, ਸੰਤ ਸਿੰਘ, ਨਿਰਮਲ ਸਿੰਘ, ਜੀਤ ਸਿੰਘ, ਅਰਸਦੀਪ ਸਿੰਘ ਮਿੱਠਾ, ਸਾਬਕਾ ਪੰਚ ਜਗਤਾਰ ਸਿੰਘ ਫੌਜੀ, ਬੂਟਾ ਸਿੰਘ ਆਦਿ ਹਾਜ਼ਰ ਸਨ |