05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਆਲੀਵਾਲ ਇਕਾਈ ਦਾ ਗਠਨ

Ad Position 21
No active advertisement
ਅਜੀਤ ਡੈਸਕ 25-09-2025
ਭੂੰਦੜੀ, 24 ਸਤੰਬਰ (ਕੁਲਦੀਪ ਸਿੰਘ ਮਾਨ)-ਆਲੀਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਹਸਨਪੁਰ) ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੂੰ ਪਿੰਡ ਪੱਧਰ 'ਤੇ ਮਜ਼ਬੂਤ ਕਰਨ ਲਈ ਆਲੀਵਾਲ ਇਕਾਈ ਦਾ ਗਠਨ ਕੀਤਾ ਗਿਆ | ਇਸ ਵਿਚ ਬੀ.ਕੇ.ਯੂ. ਡਕੌਂਦਾ ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਹਰਪ੍ਰੀਤ ਸਿੰਘ ਹਸਨਪੁਰ ਪ੍ਰਧਾਨ ਬੀ.ਕੇ.ਯੂ. ਡਕੌਂਦਾ ਲੁਧਿਆਣਾ ਦੱਖਣੀ ਪ੍ਰਮੁੱਖ ਤੌਰ 'ਤੇ ਪੁੱਜੇ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਨੂੰ ਹਰ ਪਿੰਡ ਪੱਧਰ 'ਤੇ ਮਜ਼ਬੂਤ ਕਰਾਂਗੇ ਤਾਂ ਕਿ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਦਾ ਡੱਟ ਕੇ ਵਿਰੋਧ ਕੀਤਾ ਜਾ ਸਕੇ | ਇਸ ਸਮੇਂ ਨਵੀਂ ਚੁਣੀ ਇਕਾਈ 'ਚ ਬਿਨੇਪਾਲ ਸਿੰਘ ਬਰਾੜ ਨੂੰ ਸੂਬਾ ਮੀਤ ਪ੍ਰਧਾਨ, ਅਵਤਾਰ ਸਿੰਘ ਆਲੀਵਾਲ ਨੂੰ ਇਕਾਈ ਪ੍ਰਧਾਨ, ਮੀਤ ਪ੍ਰਧਾਨ ਕਰਨੈਲ ਸਿੰਘ ਕਾਕੂ, ਸੈਕਟਰੀ ਛਿੰਦਰ ਸਿੰਘ, ਯੂਥ ਇਕਾਈ 'ਚ ਸਰਬਜੋਤ ਸਿੰਘ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਵਿਕਰਮ ਸਿੰਘ ਨੂੰ ਬਣਾਇਆ ਗਿਆ | ਇਸ ਮੌਕੇ ਨਵੇਂ ਚੁਣੇ ਇਕਾਈ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ | ਇਸ ਮੌਕੇ ਪ੍ਰੀਤਮ ਸਿੰਘ, ਪ੍ਰਗਟ ਸਿੰਘ ਢਿੱਲੋਂ, ਬਲਵੀਰ ਸਿੰਘ ਭੰਡਾਲ, ਸਰਪੰਚ ਮੋਹਣ ਲਾਲ, ਪੰਚ ਹਰਜੀਤ ਸਿੰਘ, ਬਚਿੱਤਰ ਸਿੰਘ, ਅਜੇ ਆਲੀਵਾਲ, ਕਰਤਾਰ ਸਿੰਘ, ਬਲਵਿੰਦਰ ਸਿੰਘ ਭੰਡਾਲ, ਜਥੇਦਾਰ ਹਰਨੇਕ ਸਿੰਘ, ਤਰਸੇਮ ਸਿੰਘ, ਕਮਲਜੀਤ ਸਿੰਘ, ਪੰਚ ਗੁਰਦੀਪ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਨੇ ਹਲਕੇ ਦੇ ਪਿੰਡ ਰਾਮਪੁਰ ਬੇਟ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਰਾਏਕੋਟ ਵਿਖੇ 7 ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਸ਼ੁਰੂਆਤ
Ad Position 24