ਹੰਬੜਾਂ, 24 ਸਤੰਬਰ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਸਤਲੁਜ ਦਰਿਆ ਕੰਢੇ ਵਸੇ ਪਿੰਡ ਰਾਮਪੁਰ ਬੇਟ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ | ਵਿਧਾਇਕ ਇਯਾਲੀ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਜੋ ਵੀ ਮੰਗਾਂ ਹਨ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ, ਕਿਉਂਕਿ ਮੇਰੇ ਹਲਕੇ ਦੇ ਲੋਕਾਂ ਨੇ ਹਮੇਸ਼ਾਂ ਹੀ ਮੈਨੂੰ ਬਹੁਤ ਪਿਆਰ 'ਤੇ ਮਾਣ ਦਿੱਤਾ ਹੈ | ਇਸ ਮੌਕੇ ਸਾਬਕਾ ਸਰਪੰਚ ਮਨਮੋਹਣ ਸਿੰਘ ਗਿੱਲ ਕੋਟਲੀ, ਦਰਸ਼ਨ ਸਿੰਘ ਰਾਮਪੁਰ, ਲਖਵਿੰਦਰ ਸਿੰਘ, ਸਤਪਾਲ ਸਿੰਘ, ਗੁਪਾਲ ਸਿੰਘ ਨੇ ਵਿਧਾਇਕ ਇਯਾਲੀ ਨੂੰ ਪਿੰਡ ਵਿਚ ਹੋਣ ਵਾਲੇ ਵਿਕਾਸ ਦੇ ਕੰਮਾਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਪਿੰਡ ਦੀਆਂ ਮੰਗਾਂ ਨੂੰ ਵਿਧਾਇਕ ਇਯਾਲੀ ਜਲਦ ਪੂਰਾ ਕਰਨਗੇ | ਸਾਬਕਾ ਸਰਪੰਚ ਮਨਮੋਹਣ ਸਿੰਘ ਗਿੱਲ ਕੋਟਲੀ ਨੇ ਕਿਹਾ ਕਿ ਹਲਕਾ ਦਾਖਾ ਵਿਚ ਖੇਡ ਗਰਾਊਾਡ ਬਣਾਉਣ, ਲਿੰਕ ਸੜਕਾਂ ਬਣਾਉਣ ਸਮੇਤ ਹੋਰ ਪਿੰਡਾਂ ਦੇ ਹੋਏ ਲਾ-ਮਿਸਾਲ ਵਿਕਾਸ ਕਾਰਜ ਵਿਧਾਇਕ ਇਯਾਲੀ ਦੇ ਹਿੱਸੇ ਆਏ ਹਨ ਤੇ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੀ ਹਲਕਾ ਦਾਖਾ 'ਚ 18 ਫੁੱਟੀਆਂ ਸੜਕਾਂ ਬਣਾਈਆਂ ਹਨ ਉਹ ਵਿਧਾਇਕ ਇਯਾਲੀ ਦੀ ਅਗਵਾਈ ਹੇਠ ਬਣੀਆਂ, ਜਿਸ ਲਈ ਹਲਕੇ ਦੇ ਲੋਕ ਸ. ਇਯਾਲੀ ਨਾਲ ਚੱਟਾਨ ਵਾਂਗ ਖੜੇ੍ਹ ਹਨ | ਪਿੰਡ ਵਾਸੀਆਂ ਵਲੋਂ ਸ. ਇਯਾਲੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |