09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੀ ਮੋਗਾ ਫਿਰੋਜ਼ਪੁਰ ਜ਼ੋਨ-3 ਵਿਚ 'ਪਹਿਲੀ ਰਨਰ ਅੱਪ ਟਰਾਫ਼ੀ' ਨਾਲ ਸ਼ਾਨਦਾਰ ਜਿੱਤ

Ad Position 21
No active advertisement
ਅਜੀਤ ਡੈਸਕ 01-11-2025
ਚੌਂਕੀਮਾਨ, 31 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਮੋਗਾ-ਫਿਰੋਜ਼ਪੁਰ ਜ਼ੋਨ-3 ਦਾ ਖੇਤਰੀ ਯੁਵਕ ਅਤੇ ਵਿਰਾਸਤੀ ਮੇਲਾ ਗੁਰੂ ਨਾਨਕ ਕਾਲਜ ਮੋਗਾ ਵਿਖੇ ਆਯੋਜਿਤ ਕੀਤਾ ਗਿਆ | ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਵਿਭਿੰਨ ਵੰਨਗੀਆਂ ਵਿਚ ਵਧ ਚੜ੍ਹ ਕੇ ਭਾਗ ਲਿਆ ਅਤੇ ਪਹਿਲੀ ਰਨਰ ਅੱਪ ਟਰਾਫ਼ੀ ਹਾਸਲ ਕੀਤੀ | ਜ਼ਿਕਰਯੋਗ ਹੈ ਕਿ ਸਿੱਧਵਾਂ ਕਾਲਜ ਦੀਆਂ ਵਿਦਿਆਰਥਣਾਂ ਨੇ ਲਗਾਤਾਰਤਾ ਨੂੰ ਬਰਕਰਾਰ ਰੱਖਦਿਆਂ ਪਹਿਲੀ ਰਨਰਅੱਪ ਟਰਾਫ਼ੀ ਹਾਸਲ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਯੁਵਕ ਮੇਲੇ ਵਿਚ ਕੁੱਲ 34 ਕਾਲਜਾਂ ਦੇ ਵਿਦਿਆਰਥੀਆਂ ਵਿਚ ਸਖ਼ਤ ਮੁਕਾਬਲਾ ਸੀ ਜਿਸ ਵਿਚ ਕਾਲਜ ਦੀਆਂ 100 ਤੋਂ ਵੱਧ ਵਿਦਿਆਰਥਣਾਂ ਨੇ ਵਿਭਿੰਨ ਵੰਨਗੀਆਂ ਵਿਚ ਭਾਗੀਦਾਰੀ ਕਰਦਿਆਂ ਕੁੱਲ 40 ਇਨਾਮ ਹਾਸਲ ਕੀਤੇ | ਜਿੰਨ੍ਹਾਂ ਵਿਚ ਨਾਲਾ ਮੇਕਿੰਗ, ਪੀੜ੍ਹੀ, ਇੰਸਟਾਲੇਸਨ ਆਰਟ, ਨਾਟਕ, ਕਹਾਣੀ ਲਿਖਣ, ਗਿੱਧਾ ਅਤੇ ਸਿਲਾਈਆਂ ਬੁਣਨਾ ਵਿਚ ਪਹਿਲਾ ਸਥਾਨ, ਪਰਾਂਦਾ ਮੇਕਿੰਗ, ਪਰਕਸ਼ਨ, ਇੰਡੀਅਨ ਆਰਕੈਸਟਰਾ, ਕੌਲਾਜ ਮੇਕਿੰਗ ਫੋਟੋਗ੍ਰਾਫ਼ੀ, ਆਨ ਦਾ ਸਪਾਟ ਪੇਂਟਿੰਗ, ਰੰਗੋਲੀ, ਫ਼ੋਕ ਆਰਕੈਸਟਰਾ, ਕਵਿਤਾ ਉਚਾਰਨ, ਲੁੱਡੀ ਵਿਚ ਦੂਸਰਾ ਸਥਾਨ, ਗਰੁੱਪ ਸ਼ਬਦ, ਲੋਕ ਗੀਤ, ਮਾਇਮ, ਭੰਡ, ਸਕਿੱਟ, ਨਾਨ-ਪਰਕਸ਼ਨ, ਪੋਸਟਰ ਮੇਕਿੰਗ, ਵਾਰ ਅਤੇ ਕਲੀ ਵਿਚ ਤੀਸਰਾ ਸਥਾਨ ਹਾਸਿਲ ਕੀਤਾ | ਵਿਦਿਆਰਥਣਾਂ ਨੇ ਵਿਭਿੰਨ ਵੰਨਗੀਆਂ ਵਿਚ ਵਿਅਕਤੀਗਤ ਪੱਧਰ 'ਤੇ ਵੀ ਇਨਾਮ ਹਾਸਲ ਕੀਤੇ, ਜਿੰਨ੍ਹਾਂ ਵਿਚ ਗਿੱਧਾ ਵਿਚ ਹੁਸਨਪ੍ਰੀਤ ਨੇ ਪਹਿਲਾ, 'ਭੰਡ' ਵਿਚ ਜਸਲੀਨ ਕੌਰ ਨੇ ਪਹਿਲਾ, ਗਰੁੱਪ ਸ਼ਬਦ ਵਿਚ ਗਰਿਮਾ ਸ਼ਰਮਾ ਨੇ ਤੀਸਰਾ, ਇੰਡੀਅਨ ਆਰਕੈਸਟਰਾ ਵਿਚ ਨਿਤਿਕਾ ਨੇ ਦੂਸਰਾ ਤੇ ਪ੍ਰਭਜੋਤ ਕੌਰ ਨੇ ਤੀਸਰਾ, ਫ਼ੋਕਆਰਕੈਸਰਾ ਵਿਚ ਆਸ਼ਾ ਨੇ ਤੀਸਰਾ, ਕਵੀਸ਼ਰੀ ਵਿਚ ਗਰਿਮਾ ਸ਼ਰਮਾ ਨੇ ਤੀਸਰਾ, ਕਲੀ ਵਿਚ ਆਸ਼ਾ ਨੇ ਤੀਸਰਾ, ਪ੍ਰਕਸ਼ਨ ਵਿਚ ਪ੍ਰਭਜੋਤ ਨੇ ਤੀਸਰਾ ਅਤੇ ਨਾਨ ਪ੍ਰਕਸ਼ਨ ਵਿਚ ਨਿਤਿਕਾ ਨੇ ਤੀਸਰਾ ਅਤੇ ਲੁੱਡੀ ਵੰਨਗੀ ਵਿਚ ਤਰਨਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਡਾ: ਸਤਿੰਦਰ ਕੌਰ ਨੇ ਯੁਵਕ ਮੇਲੇ ਦੇ ਕਨਵੀਨਰ ਡਾ. ਗਗਨਦੀਪ ਧਾਰਨੀ ਅਤੇ ਕੋ-ਕਨਵੀਨਰ ਡਾ: ਇੰਦਰਜੀਤ ਕੌਰ, ਸਮੂਹ ਇੰਚਾਰਜ ਸਾਹਿਬਾਨਾਂ ਨੂੰ ਵਿਦਿਆਰਥਣਾਂ ਦੀ ਯੋਗ ਅਗਵਾਈ ਕਰਨ ਅਤੇ ਇਨਾਮ ਹਾਸਲ ਕਰਨ ਲਈ ਵਧਾਈ ਦਿੱਤੀ | ਉਨ੍ਹਾਂ ਸਮੂਹ ਭਾਗੀਦਾਰਾਂ ਅਤੇ ਜੇਤੂਆਂ ਨੂੰ ਸਖ਼ਤ ਮਿਹਨਤ ਕਰਨ, ਅਨੁਸ਼ਾਸਨ ਨੂੰ ਬਰਕਰਾਰ ਰੱਖਣ ਅਤੇ ਸੰਸਥਾ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਯੁਵਕ ਤੇ ਵਿਰਾਸਤੀ ਮੇਲੇ ਅਕਾਦਮਿਕ ਸਿਖਲਾਈ ਦੇ ਨਾਲ-ਨਾਲ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਵਿਰਾਸਤੀ ਕਲਾਵਾਂ ਦੀ ਸਿਖਲਾਈ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਜੇਤੂ ਵਿਦਿਆਰਥਣਾਂ ਨੂੰ ਅੰਤਰ-ਖੇਤਰੀ ਯੁਵਕ ਮੇਲੇ ਵਿਚ ਹੋਰ ਵਧੇਰੇ ਮਿਹਨਤ ਕਰਨ ਤੇ ਸਫ਼ਲਤਾ ਦਾ ਮੁਕਾਮ ਹਾਸਲ ਕਰਨ ਲਈ ਪ੍ਰੇਰਨਾ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਨਸੂਰਾਂ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਸਰਦਾਰ ਵੱਲਭਭਾਈ ਪਟੇਲ ਨੂੰ ਯਾਦ ਕਰਦਿਆਂ 'ਰਨ ਫਾਰ ਯੂਨਿਟੀ' ਦਾ ਆਯੋਜਨ
Ad Position 24