20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਹਾੜ੍ਹੀ ਫ਼ਸਲ ਬਿਜਾਈ ਸਮੇਂ ਡੀ.ਏ.ਪੀ. ਦੀ ਥੁੜ ਆਈ-ਦਿਓਲ

Ad Position 21
No active advertisement
ਅਜੀਤ ਡੈਸਕ 05-11-2025
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸਹਿਕਾਰਤਾ ਵਿਭਾਗ ਪੰਜਾਬ ਵਲੋਂ ਮਾਰਕਫੈਡ ਤੇ ਇਫਕੋ ਰਾਹੀਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਡਾਈਅਮੋਨੀਅਮ ਫਾਸਫੇਟ (ਡੀ.ਏ.ਪੀ) ਖਾਦ ਪੂਰੀ ਕਰਵਾਉਣ ਲਈ ਖਾਦ ਵਿਭਾਗ, ਖੇਤੀਬਾੜੀ ਵਿਭਾਗ ਨੂੰ ਜੋੜਿਆ ਗਿਆ ਸੀ, ਪ੍ਰੰਤੂ ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਜਿਲ੍ਹੇ ਭਰ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਡੀ.ਏ.ਪੀ ਖਾਦ ਦੀ ਸਪਲਾਈ ਨਾ ਮਾਤਰ ਹੋਣ ਕਰਕੇ ਹਾੜ੍ਹੀ ਫ਼ਸਲ ਆਲੂ, ਕਣਕ ਦੀ ਬਿਜਾਈ ਪਛੜ ਰਹੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਜਸਕਰਨ ਸਿੰਘ ਦਿਓਲ ਵਲੋਂ ਕੀਤਾ ਗਿਆ | ਦਿਓਲ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਗੱਲ ਹੋ ਰਹੀ ਹੈ, ਦੂਸਰੇ ਪਾਸੇ ਪੈਸੇ ਖਰਚ ਕੇ ਵੀ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀ.ਏ.ਪੀ ਖਾਦ ਨਹੀਂ ਮਿਲ ਰਹੀ, ਖੇਤੀਬਾੜੀ ਸਭਾਵਾਂ ਨੂੰ ਖਾਦ ਦੀ ਸਪਲਾਈ ਦੇਣ ਵਾਲਾ ਮਾਰਕਫੈੱਡ ਅਤੇ ਇਫਕੋ ਦੋਵਾਂ ਕੋਲੋਂ ਖਾਦ ਪੂਰੀ ਨਹੀਂ ਹੋ ਰਹੀ | ਜਸਕਰਨ ਸਿੰਘ ਦਿਓਲ ਕਿਹਾ ਕਿ ਕੇਂਦਰ ਹੋਵੇ ਜਾਂ ਰਾਜ ਸਰਕਾਰਾਂ, ਖੇਤੀ ਪ੍ਰਧਾਨ ਸੂਬੇ ਲਈ ਖਾਦ ਮੁਹੱਈਆ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਬੱਡੀ ਖਿਡਾਰੀ ਦੀ ਮੌਤ 30 ਐੱਮ.ਐੱਮ. ਦੀ ਪਿਸਤੌਲ ਨਾਲ ਚਲਾਈ ਗੋਲੀ ਨਾਲ ਹੋਈ, ਪੋਸਟਮਾਰਟਮ ਦੀ ਰਿਪੋਰਟ 'ਚ ਖੁਲਾਸਾ ਅਗਲੀ ਖ਼ਬਰ ਡੇਰਾ ਭਾਈ ਘਨੱਈਆ ਜੀ ਬੱਦੋਵਾਲ ਵਿਖੇ ਲੋੜਵੰਦ ਪਰਿਵਾਰਾਂ ਦੀਆਂ 21 ਧੀਆਂ ਦੇ ਸਮੂਹਿਕ ਵਿਆਹ
Ad Position 24