19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਵੱਖ-ਵੱਖ ਲੋਕ ਹਿਤੈਸ਼ੀ ਅਤੇ ਕਿਸਾਨ ਜਥੇਬੰਦੀਆਂ ਵਲੋਂ ਜਲੰਧਰ-ਜਗਰਾਉਂ 'ਤੇ ਚੱਕਾ ਜਾਮ ਪ੍ਰੋਗਰਾਮ ਕੱਲ੍ਹ

Ad Position 21
No active advertisement
ਅਜੀਤ ਡੈਸਕ 07-12-2025
ਸਿੱਧਵਾਂ ਬੇਟ, 6 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਵੱਖ-ਵੱਕ ਲੋਕ ਹਿਤੈਸ਼ੀ ਅਤੇ ਕਿਸਾਨ ਜਥੇਬੰਦੀਆਂ ਦੀ ਇਕ ਮੀਟਿੰਗ ਦੌਰਾਨ 8 ਦਸੰਬਰ ਨੂੰ ਜਲੰਧਰ-ਜਗਰਾਉਂ ਮਾਰਗ 'ਤੇ ਦਰਿਆ ਸਤਲੁਜ ਦੇ ਪੁਲ ਕੋਲ ਲਗਾਏ ਜਾ ਰਹੇ ਧਰਨੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮ: ਬਲਜੀਤ ਸਿੰੰਘ ਗੋਰਸੀਆਂ, ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮ: ਬਲਰਾਜ ਸਿੰਘ ਕੋਟਉਮਰਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਹਾਕਮ ਧਿਰ ਦੀ ਸ਼ਹਿ 'ਤੇ ਰੇਤ ਮਾਫੀਆ 'ਜਿਸ ਦਾ ਖੇਤ, ਉਸ ਦੀ ਰੇਤ' ਸਕੀਮ ਦੇ ਨਾਂਅ 'ਤੇ ਦਰਿਆ ਸਤਲੁਜ 'ਤੇ ਬਣੇ ਪੁਲ ਨਜ਼ਦੀਕ ਉਸ ਥਾਂ ਤੋਂ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ, ਜਿੱਥੇ ਅੱਜ ਤੱਕ ਕਿਸੇ ਨੇ ਫ਼ਸਲ ਵੀ ਨਹੀਂ ਬੀਜੀ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਰਕਬਾ ਵੀ ਹਰਪ੍ਰੀਤ ਸਿੰਘ ਨਾਮੀ ਇਕ ਵਿਅਕਤੀ ਦਾ ਹੈ, ਪਰ ਇਸ ਥਾਂ ਤੋਂ ਧੱਕੇ ਨਾਲ ਰੇਤਾ ਚੋਰੀ ਕੀਤਾ ਜਾ ਰਿਹਾ ਹੈ | ਉਨ੍ਹਾਂ ਆਖਿਆ ਕਿ ਜੇਕਰ 8 ਦਸੰਬਰ ਨੂੰ ਪੁਲ ਦੇ ਕੋਲੋਂ ਇਹ ਗੋਰਖਧੰਦਾ ਬੰਦ ਨਾ ਹੋਇਆ ਤਾਂ ਜਿੱਥੇ ਜਲੰਧਰ-ਜਗਰਾਉਂ ਮਾਰਗ ਨੂੰ ਪੂਰੀ ਤਰ੍ਹਾਂ ਠੱਪ ਰੱਖਿਆ ਜਾਵੇਗਾ | ਇਸ ਮੌਕੇ ਕਿਸਾਨ ਆਗੂ ਕੇਵਲ ਸਿੰਘ, ਹਰਬਾਜ ਸਿੰਘ, ਸਤਨਾਮ ਸਿੰਘ, ਰਮਨਜੀਤ ਸਮਰਾ, ਸੰਦੀਪ ਅਰੋੜਾ, ਰਾਮ ਸਿੰਘ, ਮੇਜ਼ਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾਇ: ਬਸੈਮੀ ਅਤੇ ਸਮਾਜ ਸੇਵੀ ਖੇੜਾ ਵਲੋਂ ਸ.ਪ੍ਰਾ. ਸਕੂਲ ਬਸੈਮੀ 'ਚ ਜਰਸੀਆਂ ਦੀ ਵੰਡ ਅਗਲੀ ਖ਼ਬਰ ਖੇਤੀਬਾੜੀ ਸਭਾ ਰਾਊਵਾਲ ਵਿਖੇ ਡੀ.ਏ.ਪੀ. ਖਾਦ ਵੰਡਣ ਸਮੇਂ ਕਿਸਾਨਾਂ ਦੀ ਹੋਈ ਅਣਦੇਖੀ ਦਾ ਮਾਮਲਾ ਹੁਣ ਡੀ.ਆਰ. ਦਫ਼ਤਰ ਲੁਧ...
Ad Position 24