20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਲੋਕ ਸੇਵਾ ਸੁਸਾਇਟੀ ਜਗਰਾਉਂ ਦੇ ਮਦਨ ਲਾਲ ਅਰੋੜਾ ਨਵੇਂ ਪ੍ਰਧਾਨ ਚੁਣੇ

Ad Position 21
No active advertisement
ਅਜੀਤ ਡੈਸਕ 31-12-2025
ਜਗਰਾਉਂ, 30 ਦਸੰਬਰ (ਸ.ਰ.)-ਜਗਰਾਉਂ ਦੀ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਦੀ ਸਾਲ 2026 ਦੀ ਨਵੀਂ ਟੀਮ ਦਾ ਐਲਾਨ ਹੋਇਆ | ਸੁਸਾਇਟੀ ਦੇ ਸਦਾਬਹਾਰ ਚੇਅਰਮੈਨ ਗੁਲਸ਼ਨ ਅਰੋੜਾ ਦੀ ਅਗਵਾਈ ਵਿਚ ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਨੂੰ ਕਰਨ ਵਾਲੀ ਸੰਸਥਾ ਲੋਕ ਸੇਵਾ ਸੁਸਾਇਟੀ ਜਗਰਾਉਂ ਦੇ ਨਵੇਂ ਪ੍ਰਧਾਨ ਮਦਨ ਲਾਲ ਅਰੋੜਾ ਚੁਣੇ ਗਏ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਦੇ ਹੋਏ ਸਾਲਾਨਾ ਸਮਾਗਮ ਸਮੇਂ ਪ੍ਰਧਾਨ ਮਦਨ ਲਾਲ ਅਰੋੜਾ ਤੋਂ ਇਲਾਵਾ ਚੇਅਰਮੈਨ ਗੁਲਸ਼ਨ ਅਰੋੜਾ, ਸੈਕਟਰੀ ਡਾ: ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਪ੍ਰੋਜੈਕਟ ਕੈਸ਼ੀਅਰ ਰਜੀਵ ਗੁਪਤਾ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਤੇ ਕੰਵਲ ਕੱਕੜ, ਜੁਆਇੰਟ ਸੈਕਟਰੀ ਮੁਕੇਸ਼ ਗੁਪਤਾ, ਜੁਆਇੰਟ ਕੈਸ਼ੀਅਰ ਗੋਪਾਲ ਗੁਪਤਾ, ਵਾਈਸ ਪ੍ਰਧਾਨ ਮੰਗਤ ਰਾਏ ਬਾਂਸਲ, ਕਪਿਲ ਸ਼ਰਮਾ, ਡਾਕਟਰ ਵਿਵੇਕ ਗੋਇਲ, ਪ੍ਰੇਮ ਬਾਂਸਲ, ਜਗਦੀਪ ਸਿੰਘ, ਇਕਬਾਲ ਸਿੰਘ ਕਟਾਰੀਆ ਤੇ ਲੋਕੇਸ਼ ਟੰਡਨ, ਫ਼ੰਡ ਰੇਜਿੰਗ ਕਮੇਟੀ ਸਰਜੀਵਨ ਗੁਪਤਾ, ਪ੍ਰਸ਼ੋਤਮ ਅਗਰਵਾਲ ਮੈਡੀਕਲ ਐਡਵਾਈਜ਼ਰ, ਗੁਰਦਰਸ਼ਨ ਮਿੱਤਲ, ਪੀ.ਆਰ.ਓ ਸੁਖਦੇਵ ਗਰਗ, ਨੀਰਜ ਮਿੱਤਲ ਤੇ ਚਰਨਜੀਤ ਸਿੰਘ ਭੰਡਾਰੀ, ਮੈਡੀਕਲ ਕਮੇਟੀ ਡਾ: ਬੀ.ਬੀ. ਬਾਂਸਲ, ਰਿਸੈਪਸ਼ਨ ਕਮੇਟੀ ਆਰ.ਕੇ. ਗੋਇਲ, ਜਸਵੰਤ ਸਿੰਘ, ਦਰਸ਼ਨ ਜੁਨੇਜਾ, ਪ੍ਰਵੇਸ਼ ਗਰਗ, ਅਨਿਲ ਮਲਹੋਤਰਾ, ਸਟਾਰ ਐਂਟਰਟੇਨਰ ਰਾਜੀਵ ਗੁਪਤਾ, ਪ੍ਰਵੀਨ ਮਿੱਤਲ ਤੇ ਸੁਨੀਲ ਬਜਾਜ ਨੂੰ ਨਿਯੁਕਤ ਕੀਤਾ ਗਿਆ | ਇਸ ਨਵੀਂ ਟੀਮ ਦਾ ਕਾਰਜਕਾਲ ਇਕ ਜਨਵਰੀ ਤੋਂ ਸ਼ੁਰੂ ਹੋਵੇਗਾ | ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਸਮੂਹ ਮੈਂਬਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ | ਇਸ ਮੌਕੇ ਸਾਲ ਭਰ ਵਧੀਆ ਕੰਮ ਕਰਨ ਵਾਲੇ ਸੁਸਾਇਟੀ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਭਵਨ ਵਿਖੇ ਰੁਪਿੰਦਰ ਸਿੰਘ ਕਾਕਨ ਸੇਖੋਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀਆਂ ਅਗਲੀ ਖ਼ਬਰ ਕਾਮਰੇਡ ਭਰਾਵਾਂ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24