ਮੁੱਲਾਂਪੁਰ-ਦਾਖਾ, 30 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਰੁਪਿੰਦਰ ਸਿੰਘ ਕਾਕਨ ਸੇਖੋਂ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਹਿਜ ਪਾਠ ਦੇ ਭੋਗ ਉਪਰੰਤ ਵੈਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ ਗੁਰਮਤਿ ਭਵਨ ਮੰਡੀ ਮੁੱਲਾਂਪੁਰ-ਦਾਖਾ (ਲੁਧਿ:) ਹਰਨੇਕ ਨਗਰ ਵਿਖੇ ਹੋਈ | ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਦੇ ਰਾਗੀ ਜਥੇ ਵਲੋਂ ਮੌਤ ਵਿਸ਼ੇ ਦਾ ਵਰਣਨ ਕਰਦਿਆਂ ਸ਼ਬਦ ਕੀਰਤਨ ਰਾਹੀਂ ਪਰਿਵਾਰ ਦੇ ਨਾਲ ਸੰਗਤ ਨੂੰ ਢਾਰਸ ਦਿੱਤਾ ਗਿਆ | ਅੰਤਿਮ ਅਰਦਾਸ, ਹੁਕਮਨਾਮਾ ਸਾਹਿਬ ਬਾਅਦ ਰੁਪਿੰਦਰ ਸਿੰਘ ਕਾਕਨ ਸੇਖੋਂ ਦੇ ਜੀਵਨ ਬਾਰੇ ਸੰਖੇਪ 'ਚ ਬੋਲਦਿਆਂ ਡਾ: ਅਮਰਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਬਹੁਪੱਖੀ ਸ਼ਖਸ਼ੀਅਤ ਦਾ ਚਲੇ ਜਾਣਾ ਸੇਖੋਂ ਪਰਿਵਾਰ ਦੇ ਨਾਲ ਗੁਰਮਤਿ ਭਵਨ ਲਈ ਵੀ ਵੱਡਾ ਘਾਟਾ ਹੈ | ਉਨ੍ਹਾਂ ਕਿਹਾ ਕਿ ਸਦਾ ਲਈ ਛੱਡ ਕੇ ਤੁਰ ਜਾਣ ਵਾਲੇ ਰੁਪਿੰਦਰ ਸਿੰਘ ਦੀ ਜਿਹੜੀ ਖੋਹ ਭੈਣ ਮਨਜੀਤ ਕੌਰ, ਬੇਟਾ ਸੰਦੀਪ ਸਿੰਘ, ਧੀਆਂ ਰਵਨੀਤ ਕੌਰ, ਅਰਵਿੰਦ ਕੌਰ ਨੂੰ ਜਿੰਦਗੀ ਭਰ ਪੈਂਦੀ ਰਹਿਣੀ ਆ, ਉਹ ਦਾ ਕਿਤੇ ਕੋਈ ਧਰਵਾਸ ਨਹੀਂ | ਡਾ: ਅਮਰਪ੍ਰੀਤ ਸਿੰਘ ਦਿਓਲ ਆਪਣੇ ਨੇੜਲੇ ਸਾਥੀ ਗੁਰਮਤਿ ਭਵਨ ਦੇ ਟਰੱਸਟੀ ਰੁਪਿੰਦਰ ਸਿੰਘ ਸੇਖੋਂ ਬਾਰੇ ਦਿਲੋਂ ਬੋਲਦਿਆਂ ਕਿਹਾ ਕਿ ਇਕ ਜਿਸਮ ਵਿਚ ਕਈ ਕਿਰਦਾਰ ਨਿਭਾਅ ਗਿਆ ਮੇਰਾ ਮਿੱਤਰ! ਗੁਰਮਤਿ ਭਵਨ ਵਿਖੇ ਰੁਪਿੰਦਰ ਸਿੰਘ ਕਾਕਨ ਸੇਖੋਂ ਨਮਿਤ ਅੰਤਿਮ ਅਰਦਾਸ ਸਮੇਂ ਸ਼ਰਮਾ ਜੀ ਗੁੜਗਾਉਂ, ਪ੍ਰਮੋਦ ਗੁੜਗਾਉਂ, ਡਾ: ਸੁਖਦੇਵ ਸਿੰਘ ਧਾਲੀਵਾਲ, ਡਾ: ਅਜੇਵੀਰ ਸਿੰਘ, ਚਮਕੌਰ ਸਿੰਘ ਹਸਨਪੁਰ, ਰਣਜੀਤ ਸਿੰਘ ਸਿੱਧੂ, ਅਵਤਾਰ ਸਿੰਘ ਸੇਖੋਂ, ਸੁਖਦੇਵ ਸਿੰਘ ਚੱਕ, ਜਗਦੇਵ ਸਿੰਘ ਚੱਕ ਕਲਾਂ, ਕੁਲਦੀਪ ਸਿੰਘ ਸੇਖੋਂ, ਅਮਰਜੀਤ ਸਿੰਘ ਮੁੱਲਾਂਪੁਰ, ਲਖਵੀਰ ਸਿੰਘ ਦੇਤਵਾਲ, ਰਾਮ ਆਸਰਾ ਸਿੰਘ ਚੱਕ ਕਲਾਂ, ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਲਵਲੀ ਚੌਧਰੀ, ਐਡਵੋਕੇਟ ਜਸਵੀਰ ਸਿੰਘ ਸਿੱਧੂ, ਤੇਜਿੰਦਰ ਸਿੰਘ ਨਾਗੀ, ਹਰਭਿੰਦਰ ਸਿੰਘ ਸਹੌਲੀ, ਪਿ੍ਤਪਾਲ ਸਿੰਘ ਸੇਖੋਂ, ਤਨਵੀਰ ਸਿੰਘ ਸੇਖੋਂ, ਦਵਿੰਦਰ ਸਿੰਘ ਗਿੱਲ ਮੁੱਲਾਂਪੁਰ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ, ਕਰਨੈਲ ਸਿੰਘ ਗਿੱਲ, ਚਰਨਜੀਤ ਸਿੰਘ ਚੱਕ ਕਲਾਂ, ਡਾ: ਕੁਲਵੰਤ ਸਿੰਘ, ਸਰਪੰਚ ਬਲਵਿੰਦਰ ਸਿੰਘ ਪਮਾਲ, ਥਾਣੇਦਾਰ ਸਾਧੂ ਸਿੰਘ ਤਪਾ, ਆੜ੍ਹਤੀ ਕਿ੍ਸ਼ਨ ਧੋਤੀਵਾਲਾ, ਆੜ੍ਹਤੀ ਸਤਵੰਤ ਸਿੰਘ ਸੇਖੋਂ, ਆੜ੍ਹਤੀ ਰਜਿੰਦਰ ਸਿੰਘ ਮਾਜਰੀ, ਆੜ੍ਹਤੀ ਬਾਲ ਕਿ੍ਸ਼ਨ ਰਾਮ, ਆੜ੍ਹਤੀ ਪ੍ਰਦੀਪ ਜਗਰਾਉਂ, ਆੜ੍ਹਤੀ ਨਰਿੰਦਰ ਸਿੰਘ ਬੜੈਚ, ਆੜ੍ਹਤੀ ਜਸਪਾਲ ਲਵਲੀ, ਤੇਜਿੰਦਰ ਸਿੰਘ ਕਾਕੂ, ਚੰਦ ਸਿੰਘ ਬੜੈਚ, ਜਗਦੀਪ ਸਿੰਘ ਬਿੱਟੂ ਭੱਠਾਧੂਹਾ, ਪਰਮਜੀਤ ਸਿੰਘ ਦਾਖਾ, ਕੁਲਵੰਤ ਸਿੰਘ ਨੱਥੋਵਾਲ, ਕੁਲਦੀਪ ਸਿੰਘ ਬੋਪਾਰਾਏ, ਸੁਖਵੰਤ ਸਿੰਘ ਮੋਹੀ, ਅਵਤਾਰ ਸਿੰਘ ਚੱਕ ਕਲਾਂ, ਹਰਬੰਸ ਸਿੰਘ ਗਾਲੀ ਚੱਕ ਕਲਾਂ, ਤੇਜਿੰਦਰ ਸਿੰਘ ਮਾਹਲ, ਸਰਪੰਚ ਜਗਜੀਤ ਸਿੰਘ ਦਾਖਾ, ਗੁਲਸ਼ਨ ਰਾਏ ਲੂਥਰਾ, ਅਵਤਾਰ ਸਿੰਘ ਦੁਲੇਅ, ਚਰਨਜੀਤ ਸਿੰਘ ਗਹੌਰ, ਮਾ: ਅਵਤਾਰ ਸਿੰਘ ਹਿੱਸੋਵਾਲ, ਮਾ: ਮਨਦੀਪ ਸਿੰਘ ਪਮਾਲ, ਅਕਾਲੀ ਬਲਵੰਤ ਸਿੰਘ, ਜਗਜੀਤ ਸਿੰਘ ਬਿੱਟੂ, ਦਲਵਿੰਦਰ ਸਿੰਘ ਭੱਠਾਧੂਹਾ, ਨੰਬਰਦਾਰ ਰਣਜੀਤ ਸਿੰਘ, ਅਜੀਤ ਸਿੰਘ ਹੰਬੜਾਂ, ਬਲਜਿੰਦਰ ਸਿੰਘ ਬਾਸੀ, ਗੁਰਪ੍ਰੀਤ ਸਿੰਘ ਮੰਡਿਆਣੀ, ਐੱਸ.ਡੀ.ਓ ਹਰਮਨਦੀਪ ਸਿੰਘ, ਜਸਵੀਰ ਸਿੰਘ ਸੇਖੋਂ, ਜਗਤਾਰ ਸਿੰਘ ਧਾਲੀਵਾਲ, ਸੁਖਦੇਵ ਸਿੰਘ ਧਾਲੀਵਾਲ, ਮਨੀਸ਼ ਜੈਨ, ਕੰਵਰਦੀਪ ਸਿੰਘ ਧੰਨਾ ਸਿੱਧੂ, ਮਾ: ਸੁਰਜੀਤ ਸਿੰਘ ਮੋਹੀ, ਬਲਕਾਰ ਸਿੰਘ ਦੇਤਵਾਲ, ਮਨਜੀਤ ਸਿੰਘ ਕੈਲਪੁਰ, ਸੁਰਜੀਤ ਸਿੰਘ ਬੋਪਾਰਾਏ ਕਲਾਂ, ਸੈਂਕੜੇ ਹੋਰ ਦੋਸਤਾਂ-ਮਿੱਤਰਾਂ ਦੇ ਨਾਲ ਨੇੜਲੇ ਰਿਸ਼ਤੇਦਾਰ, ਪਰਿਵਾਰ ਦੇ ਸਨੇਹੀ ਮੌਜੂਦ ਰਹੇ | ਗੁਰਦੁਆਰਾ ਬਾਬਾ ਨੱਥੂ ਜੀ ਸ਼ਹੀਦ ਦਾਖਾ ਦੇ ਪ੍ਰਬੰਧਕੀ ਪ੍ਰਧਾਨ ਬਲਬੀਰ ਸਿੰਘ ਸੇਖੋਂ, ਹੋਰ ਮੈਂਬਰਾਂ ਵਲੋਂ ਸਵ: ਰੁਪਿੰਦਰ ਸਿੰਘ ਸੇਖੋਂ ਦੇ ਸਪੁੱਤਰ ਸੰਦੀਪ ਸਿੰਘ ਸੇਖੋਂ ਨੂੰ ਗੁਰੂ ਘਰ ਦੀ ਬਖਸ਼ਿਸ਼ ਦਸਤਾਰ ਭੇਟ ਕੀਤੀ |