19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

110 ਪਿੰਡਾਂ ਨੂੰ ਲੁਧਿਆਣਾ ਨਗਰ ਨਿਗਮ ਦੀ ਹਦੂਦ ਹੇਠ ਲਿਆਉਣ ਦਾ ਪ੍ਰਸਤਾਵ ਬੇ-ਬੁਨਿਆਦ-ਹਾਂਸ/ਰੂੰਮੀ/ਲਤਾਲਾ

Ad Position 21
No active advertisement
ਅਜੀਤ ਡੈਸਕ 31-12-2025
ਮੁੱਲਾਂਪੁਰ-ਦਾਖਾ, 30 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਨਗਰ ਨਿਗਮ ਲੁਧਿਆਣਾ ਦੇ ਆਲੇ-ਦੁਆਲੇ 110 ਪਿੰਡਾਂ ਨੂੰ ਨਗਰ ਨਿਗਮ ਦੀ ਹਦੂਦ ਹੇਠ ਲਿਆਉਣ ਦਾ ਪ੍ਰਸਤਾਵ ਬੇਬੁਨਿਆਦ ਹੈ, ਅਜਿਹੀ ਤਜ਼ਵੀਜ਼ ਤੋਂ ਪਹਿਲਾਂ ਨਗਰ ਨਿਗਮ ਅਧਿਕਾਰੀਆਂ ਨੂੰ ਪਿੰਡਾਂ 'ਚ ਗ੍ਰਾਮ ਪੰਚਾਇਤਾਂ ਰਾਹੀਂ ਆਮ ਇਜਲਾਸ ਬੁਲਾ ਕੇ ਉਨ੍ਹਾਂ ਦੀ ਰਾਇ ਜਾਣ ਲੈਣੀ ਚਾਹੀਦੀ ਸੀ | ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਵਲੋਂ ਹਾਊਸ 'ਚ ਵਿਚਾਰ ਪ੍ਰਵਾਨਗੀਂ ਹਿਤ ਪੇਸ਼ ਬਾਅਦ ਕੀਤਾ | ਗੁਰਮੀਤ ਸਿੰਘ ਹਾਂਸ ਨੇ ਕਿਹਾ ਕਿ ਵਧੀਕ ਪ੍ਰਮੁੱਖ ਸਕੱਤਰ ਵੱਲ ਇਹ ਪੱਤਰ ਲੈਂਡ ਪੂਲਿੰਗ ਦੀ ਤਰਜ਼ 'ਤੇ ਪ੍ਰਵਾਨਗੀਂ ਲਈ ਪੇਸ਼ ਹੋਇਆ | ਲੈਂਡ ਪੂਲਿੰਗ ਦੇ ਤਿੱਖੇ ਲੋਕ ਰੋਹ ਦੇ ਵਿਰੋਧ ਬਾਅਦ ਹੁਣ ਸਰਕਾਰ ਨੇ ਭਨੋਹੜ, ਹਸਨਪੁਰ, ਦਾਖਾ, ਈਸੇਵਾਲ ਤੋਂ ਲੈ ਕੇ ਲਲਤੋਂ ਕਲਾਂ, ਲਲਤੋਂ ਖੁਰਦ, ਵਗੈਰਾ ਪਿੰਡਾਂ ਨੂੰ ਨਗਰ ਨਿਗਮ ਦੀ ਹੱਦ ਅੰਦਰ ਸ਼ਾਮਿਲ ਕਰਨ ਦੀ ਤਜ਼ਵੀਜ਼ ਰੱਖ ਦਿੱਤੀ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਾਂਸ ਨੇ ਕਿਹਾ ਕਿ ਨਗਰ ਨਿਗਮ ਦੇ ਉਕਤ ਸਵਾਲ ਦਾ ਲੋਕਾਂ ਨੂੰ ਨਾਲ ਲੈ ਕੇ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਦੀ ਅਗਵਾਈ ਹੇਠ ਤਿੱਖਾ ਵਿਰੋਧ ਹੋਵੇਗਾ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਨਦੀਪ ਕੌਰ ਰੂੰਮੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਦੀਪ ਕੌਰ ਲਤਾਲਾ ਵਲੋਂ ਨਗਰ ਨਿਗਮ ਦੀ ਉਕਤ ਯੋਜਨਾ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਪਿੰਡਾਂ ਦੀ ਹੋਂਦ ਮਿਟਾਉਣ ਲਈ ਅਜਿਹਾ ਕਰ ਰਹੀ ਹੈ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੂੰਮੀ ਤੇ ਲਤਾਲਾ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਆਲੇ-ਦੁਆਲੇ 110 ਪਿੰਡਾਂ ਅੰਦਰ ਜਦ ਪੰਚਾਇਤਾਂ ਟੁੱਟ ਗਈਆਂ ਤਾਂ ਇਹ ਪਿੰਡਾਂ ਦੇ ਪਿੰਡ ਮੁੱਢਲੇ ਵਿਕਾਸ ਪੱਖੋਂ ਪਛੜ ਜਾਣਗੇ |
Ad Position 22
No active advertisement
ਪਿਛਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ 11ਵੇਂ ਦਿਨ ਮੋਹੀ ਲਈ ਹੋਵੇਗਾ ਰਵਾਨਾ ਅਗਲੀ ਖ਼ਬਰ ਗੁਰਮਤਿ ਭਵਨ ਵਿਖੇ ਰੁਪਿੰਦਰ ਸਿੰਘ ਕਾਕਨ ਸੇਖੋਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀਆਂ
Ad Position 24