ਹਠੂਰ, 30 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਇਤਿਹਾਸਕ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਵਿਖੇ ਰਾਤ ਵਿਸ਼ਰਾਮ ਉਪਰੰਤ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ ਦਸਵੇਂ ਦਿਨ ਉੱਥੋਂ ਅਗਲੇ ਪੜਾਅ ਗੁਰਦੁਆਰ ਸ੍ਰੀ ਟਾਹਲੀ ਸਾਹਿਬ, ਰਤਨ ਲਈ ਰਵਾਨਾ ਹੋਇਆ | ਰਵਾਨਗੀ ਸਮੇਂ ਇੱਥੋਂ ਦੇ ਪ੍ਰਬੰਧਕਾਂ ਮੈਨੇਜਰ ਭਾਈ ਹਰਦੀਪ ਸਿੰਘ, ਗ੍ਰੰਥੀ ਭਾਈ ਬਲਵਿੰਦਰ ਸਿੰਘ, ਭਾਈ ਭੁਪਿੰਦਰ ਸਿੰਘ ਮੀਤ ਮੈਨੇਜ਼ਰ ਅਤੇ ਬਾਬਾ ਭਿੰਦਾ ਸਿੰਘ ਕਾਰ ਸੇਵਾ ਵਾਲਿਆਂ ਨੇ ਪੰਜ ਪਿਆਰਿਆਂ, ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਪੈਦਲ ਮਾਰਚ ਵਲੋਂ ਵੀ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਅਤੇ ਸਹਿਯੋਗ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮਹਾਂਪੁਰਸ਼ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਨੇ ਇਸ ਪੈਦਲ ਮਾਰਚ ਦੇ ਪਿਛਲੇ 31 ਸਾਲਾਂ ਤੋਂ ਕੀਤੇ ਜਾਂਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੱਚਖੰਡਵਾਸੀ ਬਾਬਾ ਜੋਰਾ ਸਿੰਘ ਲੱਖਾ ਦੀ ਭਾਵਨਾ ਨੂੰ ਅੱਜ ਫਲ ਲੱਗੇ ਹਨ, ਜਿੰਨ੍ਹਾਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਗੌਰਵਮਈ ਇਤਿਹਾਸਕ ਦੀਆਂ ਯਾਦਾਂ ਸੰਗਤਾਂ ਨਾਲ ਹਰ ਸਾਲ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਨੇ ਮੌਜੂਦਾ ਮੁਖੀ ਭਾਈ ਕੁਲਵੰਤ ਸਿੰਘ ਲੱਖਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਦਾਦਾ ਬਾਬਾ ਜੋਰਾ ਸਿੰਘ ਲੱਖਾ ਦੀ ਤੋਰੀ ਇਤਿਹਾਸਕ ਪ੍ਰੰਪਰਾ ਨੂੰ ਅੱਜ ਵੀ ਜਿਊਾਦਾ ਰੱਖਿਆ ਹੈ | ਇਸ ਮੌਕੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਦੱਸਿਆ ਕਿ ਅੱਜ ਇਹ ਪੈਦਲ ਮਾਰਚ ਇੱਥੋਂ ਚੱਲਕੇ ਜੱਸੋਵਾਲ, ਮਿਹਾਯੂਪੁਰਾ, ਖੇੜੀ, ਝਮੇੜੀ, ਦੂਲੋ ਕਲਾਂ ਹੁੰਦਾ ਦੇਰ ਰਾਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ, ਰਤਨ ਵਿਖੇ ਪੁੱਜਕੇ ਵਿਸ਼ਰਾਮ ਕਰੇਗਾ ਅਤੇ ਭਲਕੇ 31 ਦਸੰਬਰ ਨੂੰ ਉੱਥੋਂ ਮੋਹੀ ਲਈ ਰਵਾਨਾ ਹੋਵੇਗਾ | ਇਸ ਮੌਕੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ, ਦਿਲਬਾਗ ਸਿੰਘ ਸਾਹਨੇਵਾਲ, ਯਾਦਵਿੰਦਰ ਸਿੰਘ ਸਾਹਨੇਵਾਲ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਭਾਈ ਗੁਰਪ੍ਰੀਤ ਸਿੰਘ ਦੇਹੜਕਾ, ਸੈਕਟਰੀ ਗੁਰਮੀਤ ਸਿੰਘ ਲੱਖਾ, ਅਜੈਬ ਸਿੰਘ ਯੂ.ਪੀ., ਦਨੇਸ਼ ਕੁਮਾਰ, ਜੱਥੇਦਾਰ ਪ੍ਰਮਿੰਦਰ ਸਿੰਘ ਮਾਣੂੰਕੇ, ਨਛੱਤਰ ਸਿੰਘ ਭੰਮੀਪੁਰਾ, ਸਤਨਾਮ ਸਿੰਘ ਭੰਮੀਪੁਰਾ, ਯਾਦਵਿੰਦਰ ਸਿੰਘ ਸਾਹਨੇਵਾਲ, ਇੰਦਰਜੀਤ ਸਿੰਘ, ਸੇਵਕ ਸਿੰਘ, ਹਰਬੰਸ ਸਿੰਘ ਲੱਖਾ, ਬਹਾਦਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਗੋਪੀ ਮੱਲ੍ਹਾ, ਹਰੀ ਸਿੰਘ ਬੁਰਜ਼, ਸਤਨਾਮ ਸਿੰਘ ਬੁਰਜ਼, ਗੁਰਪ੍ਰੀਤ ਸਿੰਘ ਜੱਸੜ, ਮਨਜਿੰਦਰ ਸਿੰਘ ਆਲਮਗੀਰ, ਜਸਵਿੰਦਰ ਸਿੰਘ ਦੇਹੜਕਾ ਆਦਿ ਹਾਜ਼ਰ ਸਨ |