19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਗਰ ਨਿਗਮ ਲੁਧਿ: ਅਧੀਨ ਪਿੰਡ ਲਿਆਉਣ ਵਾਲੀ ਤਜਵੀਜ਼ ਦਾ ਬੀ.ਕੇ.ਯੂ. (ਡਕੌਂਦਾ-ਹਸਨਪੁਰ) ਵਲੋਂ ਵਿਰੋਧ

Ad Position 21
No active advertisement
ਅਜੀਤ ਡੈਸਕ 31-12-2025
ਮੁੱਲਾਂਪੁਰ-ਦਾਖਾ, 30 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਆਦੇਸ਼ਾਂ ਅਧੀਨ ਨਗਰ ਨਿਗਮ ਲੁਧਿਆਣਾ ਵਲੋਂ ਨੇੜਲੇ 110 ਪਿੰਡਾਂ ਨੂੰ ਜ਼ਬਰੀ ਕਾਰਪੋਰੇਸ਼ਨ ਅਧੀਨ ਲਿਆਉਣ ਦੀ ਵਿਉਂਤਬੰਦੀ ਖਿਲਾਫ਼ ਬੀ.ਕੇ.ਯੂ. (ਡਕੌਂਦਾ-ਹਸਨਪੁਰ) ਦੇ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਜਥੇਬੰਦੀ ਦੀ ਐਮਰਜੈਂਸੀ ਮੀਟਿੰਗ ਬੁਲਾ ਕੇ ਸਰਕਾਰ ਦੇ ਫ਼ੈਸਲੇ ਪ੍ਰਤੀ ਰੋਸ ਜਤਾਇਆ | ਜਗਰੂਪ ਸਿੰਘ ਹਸਨਪੁਰ ਨੇ ਆਪਣੀ ਜਥੇਬੰਦੀ ਦੇ ਅਹੁਦੇਦਾਰ, ਵਰਕਰਾਂ, ਕਿਸਾਨ-ਕਿਰਤੀ ਮਜ਼ਦੂਰਾਂ ਨੂੰ ਦੱਸਿਆ ਕਿ ਭਨੋਹੜ, ਹਸਨਪੁਰ ਸਮੇਤ 110 ਪਿੰਡਾਂ ਨੂੰ ਕਾਰਪੋਰੇਸ਼ਨ ਲੁਧਿਆਣਾ ਹੇਠ ਲਿਆਉਣ ਵਾਲੀ ਪਾਲਿਸੀ ਲੈਂਡ ਪੂਲਿੰਗ ਦਾ ਹੀ ਹਿੱਸਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਭੁਲੇਖੇ ਨਾਲ ਗ੍ਰਾਮ ਪੰਚਾਇਤਾਂ ਅਧੀਨ ਅਤੇ ਹੋਰ ਸਾਂਝੀਆਂ ਥਾਵਾਂ ਨੂੰ ਹੜੱਪਣ ਦੀ ਨੀਅਤ ਨਾਲ ਇਹ ਨੋਟੀਫਿਕੇਸ਼ਨ ਲੈ ਕੇ ਆਈ, ਜਿਸ ਦਾ ਬੀ.ਕੇ.ਯੂ (ਡਕੌਂਦਾ-ਹਸਨਪੁਰ) ਡਟਵਾਂ ਵਿਰੋਧ ਕਰੇਗੀ | ਪੰਜਾਬ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਬੀ.ਕੇ.ਯੂ (ਡਕੌਂਦਾ-ਹਸਨਪੁਰ) ਦੀ ਹੋਈ ਮੀਟਿੰਗ ਸਮੇਂ ਸੂਬਾ ਮੀਤ ਪ੍ਰਧਾਨ ਬਲਵਿੰਦਰ ਗਹੌਰ, ਡਾ: ਮਨਪ੍ਰੀਤ ਸਿੰਘ ਲੇਹਲ, ਲੱਕੀ ਮੋਹੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਭਨੋਹੜ, ਮੀਤ ਪ੍ਰਧਾਨ ਪੀਤਾ ਗਹੌਰ, ਯਾਦਵਿੰਦਰ ਸੈਟਾ ਦਾਖਾ, ਬਾਬਾ ਬਲਵਿੰਦਰ ਸਿੰਘ ਭਨੋਹੜ, ਹਲਕਾ ਦਾਖਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਖੰਡੂਰ, ਗੁਰਪ੍ਰੀਤ ਸਿੰਘ ਪਮਾਲ, ਗੁਰਚਰਨ ਸਿੰਘ ਹਸਨਪੁਰ, ਸੁਖਵਿੰਦਰ ਸਿੰਘ ਹਸਨਪੁਰ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਾਨੂੰਨੀ ਕਾਰਵਾਈ ਲਈ ਪਰਿਵਾਰ ਨੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖ ਲਗਾਇਆ ਧਰਨਾ <br/> ਅਗਲੀ ਖ਼ਬਰ ਮਦਾਰਪੁਰਾ ਪਿੰਡ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਦੀ ਹੋਈ ਚੋਣ
Ad Position 24