ਮਜਾਰੀ ਸਾਹਿਬਾ, 1 ਜੂਨ (ਨਿਰਮਲਜੀਤ ਸਿੰਘ ਚਾਹਲ) - ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨਵਰੀਤ ਕੌਰ ਦੀ ਯੋਗ ਅਗਵਾਈ ਹੇਠ ਮਿਨੀ ਪੀ. ਐੱਚ. ਸੀ ਸਾਹਿਬਾ ਦੇ ਅਧੀਨ ਪਿੰਡ ਸਾਹਿਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਿਬਾ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਜਿਸ 'ਚ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਦਿਵਸ ਮਨਾਇਆ ਜਾਂਦਾ ਹੈ ਸਾਨੂੰ ਤੰਬਾਕੂ ਦੇ ਭਿਆਨਕ ਪ੍ਰਭਾਵਾਂ ਅਤੇ ਇਸ ਨੂੰ ਛੱਡਣ ਦੀ ਜਰੂਰਤ ਬਾਰੇ ਯਾਦ ਦਿਵਾਉਂਦਾ ਹੈ | ਇਹ ਸਿਰਫ ਇੱਕ ਦਿਨ ਨਹੀਂ ਸਗੋਂ ਤੰਬਾਕੂ ਦੇ ਖਤਰਿਆਂ ਵਿਰੁੱਧ ਜਾਗਰੂਕਤਾ ਵਧਾਉਣਾ ਅਤੇ ਇੱਕ ਸਿਹਤਮੰਦ ਭਵਿੱਖ ਲਈ ਪ੍ਰਣ ਕਰਨ ਦਾ ਮੌਕਾ ਹੈ | ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੇ ਮਾੜੇ ਅਸਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਉਂਕਾਰ ਸਿੰਘ ਅਤੇ ਸਕੂਲ ਟੀਚਰ ਪਵਨੀਸ਼ ਕੁਮਾਰ, ਨੀਰਜ਼ ਧੀਮਾਨ, ਸਾਇੰਸ ਅਧਿਆਪਕ ਸੁਖਜੀਤ ਸਿੰਘ ਤੇ ਕੈਂਪਸ ਮੈਨੇਜਰ ਸਤਨਾਮ ਸਿੰਘ ਹਾਜ਼ਰ ਸਨ |