06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਾਮਸੇਫ ਦੀ ਹੋਈ ਹੰਗਾਮੀ ਚੋਣ ਮੀਟਿੰਗ

Ad Position 21
No active advertisement
ਅਜੀਤ ਡੈਸਕ 02-06-2025
ਬੰਗਾ, 1 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਬਲਾ)-ਇੱਥੇ ਬਾਮਸੇਫ ਦੇ ਬੰਗਾ ਹਲਕੇ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਜਿਸ ਵਿੱਚ ਬਸਪਾ ਦੇ ਚੋਟੀ ਦੇ ਆਗੂ ਪ੍ਰਵੀਨ ਬੰਗਾ ਨੇ ਦੱਸਿਆ ਕਿ ਇਕਾਈ ਦੇ ਜਨਰਲ ਸਕੱਤਰ ਸਵ: ਹਰਮੇਸ਼ ਵਿਰਦੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਾਰਨ ਇਹ ਚੋਣ ਮੀਟਿੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸੀਨੀਅਰ ਸਾਥੀਆਂ ਨਾਲ ਬੰਗਾ ਹਲਕੇ ਦੀ ਅਧੂਰੀ ਕਮੇਟੀ ਨੂੰ ਮੁਕੰਮਲ ਕਰਨ ਸਬੰਧੀ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀਆਂ ਹਦਾਇਤਾਂ ਅਨੁਸਾਰ ਬਾਮਸੇਫ ਦੇ ਨਵੇਂ ਆਗੂ ਚੁਣੇ ਗਏ ਹਨ | ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜ਼ੋਨ ਇੰਚਾਰਜ ਲੁਧਿਆਣਾ ਨੇ ਆਖਿਆ ਕਿ ਇਸ ਚੋਣ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ |
ਇਸ ਹੰਗਾਮੀ ਮੀਟਿੰਗ ਦੌਰਾਨ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਲੰਬੇ ਸਮੇਂ ਤੋਂ ਬਾਮਸੇਫ ਵਿੱਚ ਕੰਮ ਕਰਨ ਵਾਲੇ ਸਾਬਕਾ ਮੁਲਾਜ਼ਮ ਆਗੂ ਮਾ: ਸਤਪਾਲ ਰਟੈਂਡਾ ਨੂੰ ਪ੍ਰਧਾਨ ਤੇ ਬੀ. ਵੀ. ਐਫ ਨਾਲ ਲੰਬੇ ਸਮੇਂ ਤੋਂ ਜੁੜੇ ਯੂਥ ਆਗੂ ਚਰਨਜੀਤ ਮੰਢਾਲੀ ਨੂੰ ਜਨਰਲ ਸਕੱਤਰ ਬਣਾਇਆ ਗਿਆ | ਇਸੇ ਤਰਾਂ ਨੌਜਵਾਨ ਆਗੂ ਡਾ: ਰਣਜੀਤ ਝਿੰਗੜਾਂ ਨੂੰ ਬੀ. ਵੀ. ਐਫ ਦਾ ਹਲਕਾ ਕਨਵੀਨਰ ਬਣਾਇਆ ਗਿਆ | ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ ਜ਼ੋਨ ਇੰਚਾਰਜ ਮਾਝਾ, ਹੁਸ਼ਿਆਰਪੁਰ ਜ਼ਿਲ੍ਹਾ ਇੰਚਾਰਜ ਮਨੋਹਰ ਕਮਾਮ, ਜ਼ਿਲ੍ਹਾ ਜਥੇਬੰਦ ਸਕੱਤਰ ਵਿਜੇ ਗੁਣਾਚੌਰ, ਜ਼ਿਲ੍ਹਾ ਸਕੱਤਰ ਸੋਮ ਨਾਥ ਰਟੈਂਡਾ, ਕੈਸ਼ੀਅਰ ਬਾਬੂ ਸਤਪਾਲ ਔੜ, ਹਲਕਾ ਸਕੱਤਰ ਜਸਵੰਤ ਕਟਾਰੀਆ ਮੁਕੰਦਪੁਰ, ਜ਼ਿਲ੍ਹਾ ਯੂਥ ਇੰਚਾਰਜ ਕੁਲਦੀਪ ਬਹਿਰਾਮ, ਯੂਥ ਆਗੂ ਪਰਮਜੀਤ ਦੋਸਾਂਝ, ਸ਼ਹਿਰੀ ਪ੍ਰਧਾਨ ਬੰਗਾ ਹਰਜਿੰਦਰ ਲੱਧੜ, ਪ੍ਰਕਾਸ਼ ਬੈਂਸ ਸਾਬਕਾ ਸ਼ਹਿਰੀ ਪ੍ਰਧਾਨ ਬੰਗਾ, ਸੋਹਣ ਲਾਲ ਰਟੈਂਡਾ ਸੈਕਟਰ ਪ੍ਰਧਾਨ, ਯੂਥ ਆਗੂ ਸੁਰਿੰਦਰ ਕਰਨਾਣਾ, ਸਤਨਾਮ ਰਟੈਂਡਾ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਸਲੋਹ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਅਗਲੀ ਖ਼ਬਰ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਸਰਕਾਰੀ ਸਕੂਲ ਸਾਹਿਬਾ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Ad Position 24