23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਗੁਰੂ ਰਵਿਦਾਸ ਜੀ ਦੇ ਸਨਮਾਨ 'ਚ ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ 'ਚ ਯਾਤਰਾ ਦਾ ਬੰਗਾ 'ਚ ਸਵਾਗਤ

Ad Position 21
No active advertisement
ਅਜੀਤ ਡੈਸਕ 22-09-2025
ਬੰਗਾ, 21 ਸਤੰਬਰ (ਕੁਲਦੀਪ ਸਿੰਘ ਪਾਬਲਾ)-ਬਸਪਾ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚੱਲੀ | ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਪਾਰਲੀਮੈਂਟ ਦੀ ਅਗਵਾਈ ਵਿਚ ਆਈ ਵਿਸ਼ਾਲ ਯਾਤਰਾ ਦਾ ਬੰਗਾ ਪਹੁੰਚਣ 'ਤੇ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਦੀ ਅਗਵਾਈ 'ਚ ਬਸਪਾ ਲੀਡਰਸ਼ਿਪ ਤੇ ਸੰਗਤਾਂ ਨੇ ਬੰਗਾ, ਗੁਣਾਚੌਰ ਤੇ ਮੁਕੰਦਪੁਰ ਵਿਚ ਭਰਵਾਂ ਸਵਾਗਤ ਕੀਤਾ | ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਆਖਿਆ ਕਿ ਸਨਮਾਨ ਯਾਤਰਾ ਦਾ ਮਕਸਦ ਧੁਲੇਤਾ ਵਿਚ ਗੁਰੂ ਰਵਿਦਾਸ ਮਹਾਰਾਜ ਦੇ ਕਮਿਊਨਿਟੀ ਹਾਲ ਦੀਆਂ ਦੀਵਾਰਾਂ ਨੂੰ ਪੰਜਾਬ ਸਰਕਾਰ ਦੀ ਸ਼ਹਿ 'ਤੇ ਤੋੜਨ ਤੇ ਅਪਮਾਨ ਕਰਨ ਦੇ ਵਿਰੋਧ ਦੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਗੁਰੂ ਘਰਾਂ ਦਾ ਜੋ ਅਪਮਾਨ ਕੀਤਾ ਜਾ ਰਿਹਾ ਹੈ ਅਜਿਹੀਆਂ ਕਾਰਵਾਈਆਂ ਦਾ ਬਸਪਾ ਦੇ ਨਾਲ-ਨਾਲ ਸੰਤ ਸਮਾਜ ਵੀ ਵਿਰੋਧ ਕਰ ਰਿਹਾ ਹੈ | ਬਸਪਾ ਆਗੂ ਪ੍ਰਵੀਨ ਬੰਗਾ ਨੇ ਯਾਤਰਾ ਦਾ ਸਵਾਗਤ ਕਰਦਿਆਂ ਸੰਗਤ ਦਾ ਤੇ ਸੰਤ ਸਮਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਰਾਜ ਕਰਨ ਵਾਲੀ ਵਿਚਾਰਧਾਰਾ ਬਣਾਉਣ ਵਾਲੇ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਫਿਲੌਰ ਵਿਚ ਬਸਪਾ ਪੰਜਾਬ ਵਲੋਂ ਕੀਤੇ ਜਾ ਰਹੇ ਪ੍ਰੋਗਰਾਮ 'ਚ ਪਹੁੰਚਣ ਦੀ ਅਪੀਲ ਕੀਤੀ | ਵਿਸ਼ਾਲ ਯਾਤਰਾ 'ਚ ਬਸਪਾ ਪੰਜਾਬ ਦੇ ਇੰਚਾਰਜ ਡਾ. ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ, ਪੰਜਾਬ ਦੇ ਇੰਚਾਰਜ ਠੇਕੇਦਾਰ ਅਜੀਤ ਸਿੰਘ ਪਰਜਾਪਤੀ, ਪੰਜਾਬ ਦੇ ਇੰਚਾਰਜ ਤੀਰਥ ਮਹਿਰਾ ਰਾਜਪੁਰਾ, ਪੰਜਾਬ ਇੰਚਾਰਜ ਗੁਰਨਾਮ ਸਿੰਘ, ਬਸਪਾ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਬਿਟਾ, ਬਲਵਿੰਦਰ ਕੁਮਾਰ, ਲਾਲ ਚੰਦ ਔਜਲਾ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਪੰਜਾਬ ਦੇ ਜਨਰਲ ਸਕੱਤਰ ਸੰਤ ਨਿਰਮਲ ਸਿੰਘ ਆਬਾਦਾਨ, ਸਾਈਾ ਪੱਪਲ ਸਾਹ ਸ਼ਾਹ, ਸੰਤ ਗੋਪਾਲ ਦਾਸ, ਸੰਤ ਕਪੂਰ ਅਬਾਦਪੁਰਾ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਧੁਲੇਤਾ 'ਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਕੀਤਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਮਨੋਹਰ ਕਮਾਮ, ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ, ਹਲਕਾ ਪ੍ਰਧਾਨ ਸਤਪਾਲ ਰਟੈਂਡਾ, ਰੂਪ ਲਾਲ ਧੀਰ, ਜੈ ਪਾਲ ਸੂੰਡਾ, ਵਿਜੇ ਗੁਣਾਚੌਰ, ਸੋਮ ਨਾਥ ਰਟੈਂਡਾ, ਹਰਜਿੰਦਰ ਜੰਡਾਲੀ, ਸਰਪੰਚ ਅਸ਼ੋਕ ਕੁਮਾਰ , ਜਸਵੀਰ ਚਾਹਲ, ਮਾਸਟਰ ਸਤਪਾਲ ਸਾਹਲੋਂ, ਚਰਨਜੀਤ ਮੰਢਾਲੀ, ਮਹਿਲਾ ਆਗੂ ਰਵਿੰਦਰ ਮਹਿਮੀ, ਵਿਜੇ ਮਜਾਰੀ, ਪਰਮਜੀਤ ਕੌਰ, ਜਸਵਿੰਦਰ ਕੌਰ, ਗੁਰਦੇਵ ਕੌਰ, ਹਰਜਿੰਦਰ ਲੱਦੜ, ਮਨਜੀਤ ਸੋਨੂੰ, ਪ੍ਰਕਾਸ਼ ਬੈਂਸ, ਜਗਦੀਸ਼ ਦੀਸ਼ਾ, ਦਿਨੇਸ਼, ਪਰਮਜੀਤ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਕੁਲਾਮ ਵਿਖੇ 15ਵਾਂ ਮਹਾਨ ਸੰਤ ਸਮਾਗਮ 26 ਤੋਂ ਅਗਲੀ ਖ਼ਬਰ ਜੱਟਪੁਰ ਵਿਖੇ ਇੰਟੈਂਸੀਫਾਈਡ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ
Ad Position 24