23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕੁਲਾਮ ਵਿਖੇ 15ਵਾਂ ਮਹਾਨ ਸੰਤ ਸਮਾਗਮ 26 ਤੋਂ

Ad Position 21
No active advertisement
ਅਜੀਤ ਡੈਸਕ 22-09-2025
ਬਲਾਚੌਰ, 21 ਸਤੰਬਰ (ਨਰੇਸ਼ ਧੌਲ)-ਕੁਟੀਆ ਸ੍ਰੀ ਸਤਿਗੁਰ ਬ੍ਰਹਮ ਸਾਗਰ ਭੂਰੀ ਵਾਲੇ ਪਿੰਡ ਕੁਲਾਮ (ਨਵਾਂਸ਼ਹਿਰ) ਵਿਖੇ ਸਤਿਗੁਰ ਗੰਗਾ ਨੰਦ ਮਹਾਰਾਜ ਤੇ ਸਤਿਗੁਰ ਉਂਕਾਰਾ ਨੰਦ ਮਹਾਰਾਜ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ 15ਵਾਂ ਮਹਾਨ ਸੰਤ ਸਮਾਗਮ 26 ਤੋਂ 28 ਸਤੰਬਰ ਤੱਕ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ | ਸਮਾਗਮ ਦੇ ਸੰਚਾਲਕ ਸਵਾਮੀ ਰਾਮਾ ਨੰਦ ਮਹਾਰਾਜ ਤੇ ਸਤਿਗੁਰਾਂ ਦੇ ਮੌਜੂਦਾ ਗੱਦੀਨਸ਼ੀਨ ਅਚਾਰੀਆ ਨਮਰਤਾ ਨੰਦ ਮਹਾਰਾਜ ਨੇ ਕੁਟੀਆ ਸਾਹਿਬ ਸ੍ਰੀ ਉਂਕਾਰ ਧਾਮ ਥੋਪੀਆ ਨੇੜੇ ਬਲਾਚੌਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਹਾਨ ਸੰਤ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 26 ਸਤੰਬਰ ਨੂੰ ਸਵੇਰੇ 10 ਵਜੇ ਜਗਤਗੁਰੂ ਅਚਾਰੀਆ ਗਰੀਬਦਾਸ ਮਹਾਰਾਜ ਦੀ ਅਮਿ੍ਤਮਈ ਬਾਣੀ ਦੇ ਪਾਠ ਪ੍ਰਕਾਸ਼ ਕੀਤੇ ਜਾਣਗੇ, ਜਿਸ ਦੇ ਸੰਪੂਰਨ ਭੋਗ 28 ਸਤੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ | ਸੰਧਿਆ ਆਰਤੀ ਤੇ ਸਤਿਸੰਗ ਰੋਜ਼ਾਨਾ 8 ਤੋਂ 10 ਵਜੇ ਤੱਕ ਹੋਵੇਗਾ | ਉਨ੍ਹਾਂ ਸਾਰੀਆਂ ਸੰਗਤਾਂ ਨੂੰ ਇਸ ਮਹਾਨ ਸੰਤ ਸਮਾਗਮ ਵਿਚ ਪਹੁੰਚ ਕੇ ਸਮਾਗਮ ਵਿਚ ਪਹੁੰਚੇ ਹੋਏ ਉੱਚਕੋਟੀ ਦੇ ਆਦਰਯੋਗ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਅਤੇ ਉਨ੍ਹਾਂ ਦੇ ਪ੍ਰਵਚਨ ਸਰਵਣ ਕਰਕੇ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਪ੍ਰਧਾਨ ਰਾਮ ਸਰੂਪ ਥੋਪੀਆ, ਠੇਕੇਦਾਰ ਸੁਰਜੀਤ ਲਾਲ ਨਵਾਂਸ਼ਹਿਰ, ਠੇਕੇਦਾਰ ਗੁਰਸੇਵਕ ਜੋਗੇਵਾਲ, ਪੰਮੀ ਭਗਤ, ਬਿੰਦਰ ਪਟਵਾਰੀ, ਬਿੱਕੀ ਬਾਬੂ, ਪ੍ਰਦੀਪ ਡਾਕਟਰ, ਕਸ਼ਮੀਰ ਸਿੰਘ ਲਾਦੀ, ਰੋਸ਼ਨ ਲਾਲ ਸਮਰਾਲਾ, ਚੌਧਰੀ ਰਾਜ ਬਜਾੜ, ਇੰਸਪੈਕਟਰ ਕਰਮ ਚੰਦ ਚੰਡੀਗੜ੍ਹ, ਅਸ਼ੋਕ ਕੁਮਾਰ ਬਜਾੜ, ਚੌਧਰੀ ਸੋਮ ਨਾਥ ਬਜਾੜ, ਠੇਕੇਦਾਰ ਚਰਨਜੀਤ ਕਟਾਰੀਆ ਨਿੱਘੀ, ਪਿ੍ੰਸੀਪਲ ਗੁਰਦੇਵ ਭੂੰਬਲਾ ਜੰਡੀ, ਬਿੰਦਰ ਸਰਪੰਚ ਰੁੜਕੀ, ਗ਼ਰੀਬ ਦਾਸ ਭੋਲਾ, ਸ਼ਾਮ ਸੁੰਦਰ ਉਧਨਵਾਲ, ਮਾ. ਰਾਮ ਪਾਲ ਭਾਣੇਵਾਲ, ਉਂਕਾਰ ਭੂੰਬਲਾ ਨਾਨੋਵਾਲ, ਚੰਨੀ ਧਕਤਾਣਾ, ਪਾਠੀ ਪਵਨ ਕੁਮਾਰ, ਬਨਾਰਸੀ ਦੇਦੜ, ਲਾਲਾ ਸ਼ਿਸ਼ੂਪਾਲ ਦੇਦੜ, ਵਿਪਨ ਜਗਰਾਉਂ, ਓਾਕਾਰ ਕਾਕੂ ਤੇ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਜਿੰਦਰ ਪਾਲ ਸਿੰਘ ਸਰਕਲ ਲੰਗੜੋਆ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਸਨਮਾਨ 'ਚ ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ 'ਚ ਯਾਤਰਾ ਦਾ ਬੰਗਾ 'ਚ ਸਵਾਗਤ
Ad Position 24