ਉਸਮਾਨਪੁਰ, 21 ਸਤੰਬਰ (ਸੰਦੀਪ ਮਝੂਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਤਜਿੰਦਰ ਪਾਲ ਸਿੰਘ ਥਾਂਦੀ ਨੂੰ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਦੇਣ ਸੰਬੰਧੀ ਸਰਕਲ ਲੰਗੜੋਆ ਪ੍ਰਧਾਨ ਦਾ ਨਿਯੁਕਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਰਮਨਦੀਪ ਸਿੰਘ ਥਿਆੜਾ ਸੀਨੀਅਰ ਅਕਾਲੀ ਆਗੂ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਤਰਨਜੀਤ ਸਿੰਘ ਥਾਂਦੀ, ਹਰਨੇਕ ਸਿੰਘ ਬੜਵਾ, ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ, ਹਰੀਪਾਲ ਸਿੰਘ ਜਾਡਲੀ, ਦਿਨੇਸ਼ ਕੁਮਾਰ ਕਰੀਹਾ ਆਦਿ ਨੇ ਤਜਿੰਦਰ ਪਾਲ ਸਿੰਘ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਆਪਣੀ ਨਿਯੁਕਤੀ 'ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ |