ਬਹਿਰਾਮ, 23 ਸਤੰਬਰ (ਨਛੱਤਰ ਸਿੰਘ ਬਹਿਰਾਮ) - ਹਵਾ, ਮਿੱਟੀ, ਪਾਣੀ ਨੂੰ ਬਚਾਉਣ ਲਈ ਤੇ ਮਨੁੱਖੀ ਸਰੀਰਾਂ ਵਿੱਚ ਆਏ ਭਿਆਨਕ ਬਿਮਾਰੀਆਂ ਦੇ ਹੜ੍ਹ ਉੱਤੇ ਕਾਬੂ ਪਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁੱਖ ਲੋੜ ਹੈ | ਇਹ ਸ਼ਬਦ ਸ਼ਹੀਦ ਬਾਬਾ ਗੋਦੜੀਆ ਸਿੰਘ ਹਾਈ ਸਕੂਲ ਚੱਕ ਮਾਈਦਾਸ ਦੇ ਪਿੰ੍ਰਸੀਪਲ ਰਘਵੀਰ ਸਿੰਘ ਬਸਰਾ ਨੇ ਸਕੂਲ ਵਿੱਚ ਸਟਾਫ਼ ਅਤੇ ਵਿਦਿਆਰਥੀਆ ਦੇ ਸਹਿਯੋਗ ਨਾਲ ਬੂਟੇ ਲਗਾਉਣ ਮੌਕੇ ਆਖੇ | ਉਪਰੰਤ ਉਨ੍ਹਾਂ ਵਿਦਿਆਰਥੀਆ ਤੇ ਸਟਾਫ ਨੂੰ ਕਿਹਾ ਕਿ ਬੂਟੇ ਲਗਾਕੇ ਹੀ ਸਾਡੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਸਗੋਂ ਇਨ੍ਹਾਂ ਦੀ ਸਾਂਭ ਸੰਭਾਲ ਵੀ ਜਰੂਰੀ ਹੈ | ਇਸ ਮੌਕੇ ਪਿ੍ੰਸੀਪਲ ਰਘਵੀਰ ਸਿੰਘ ਬਸਰਾ, ਨਿਰਦੇਸ਼ਕ ਮੈਡਮ ਜਸਵਿੰਦਰ ਕੌਰ, ਮੈਡਮ ਦੀਪਿਕਾ ਕੋਮਲ, ਮਨਰਾਜਵੀਰ ਸਿੰਘ, ਪਰਮਵੀਰ ਸਿੰਘ, ਗੁਰਸ਼ਰਨ ਪ੍ਰੀਤ ਸਿੰਘ, ਪਰਮਜੋਤ ਪ੍ਰੀਤ ਸਿੰਘ ਆਦਿ ਹਾਜਰ ਸਨ |