ਔੜ/ਝਿੰਗੜਾਂ, 23 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਲੜੋਆ ਦੇ ਇਤਿਹਾਸਿਕ ਗੁਰਦੁਆਰਾ ਪੰਜ ਤੀਰਥ ਸਾਹਿਬ ਦੀ ਛਿੰਝ ਕਮੇਟੀ ਵੱਲੋਂ ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਇੱਕ ਦਿਨਾਂ ਸਲਾਨਾ ਭਾਰੀ ਛਿੰਝ ਮੇਲਾ ਫਿਰ ਮਿਲਣ ਦਾ ਵਾਅਦਾ ਕਰਦਾ ਹੋਇਆ ਸਮਾਪਤ ਹੋ ਗਿਆ | ਇਸ ਛਿੰਝ ਮੇਲੇ ਵਿੱਚ 100 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ | ਪਹਿਲੀ ਕੁਸ਼ਤੀ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਲੜੋਆ, ਸੈਕਟਰੀ ਜਸਵਿੰਦਰ ਸਿੰਘ ਬੈਂਕ ਵਾਲੇ, ਸੁਰਜੀਤ ਸਿੰਘ ਨੰਬਰਦਾਰ, ਪਲਵਿੰਦਰ ਸਿੰਘ ਪਿੰਦਾ ਲੜੋਆ, ਅਮਰਨਾਥ ਸਿੰਘ ਸ਼ੇਰਗਿੱਲ ਲੜੋਆ, ਜਸਵੀਰ ਸਿੰਘ, ਰਾਣਾ ਸਿੰਘ, ਬਲਵੀਰ ਸਿੰਘ, ਧਰਮਿੰਦਰ ਸਿੰਘ, ਸਤਨਾਮ ਰਾਮ, ਅਮਰੀਕ ਸਿੰਘ ਥਾਂਦੀ, ਤੁਸ਼ਾਰ ਸਿੰਘ, ਚੂਹੜ ਸਿੰਘ ਨੰਬਰਦਾਰ, ਜਗਦੀਸ਼ ਨੰਬਰਦਾਰ, ਬਲਜਿੰਦਰ ਸਿੰਘ, ਰੰਧਾਵਾ ਸਿੰਘ, ਜੋਗਿੰਦਰ ਸਿੰਘ, ਰਘਵੀਰ ਸਿੰਘ ਭਰਥ, ਜਸਵਿੰਦਰ ਸਿੰਘ ਭਰਥ, ਗੁਰਮੀਤ ਰਾਮ, ਜਸਵੀਰ ਸਿੰਘ, ਕੁਲਵੀਰ ਸਿੰਘ, ਸੁਖਵੀਰ ਸਿੰਘ ਸੁੱਖਾ, ਅਵਤਾਰ ਸਿੰਘ, ਸੰਦੀਪ ਸਿੰਘ, ਸੰਜੀਵ ਕੁਮਾਰ ਪੰਚ, ਜੋਗਿੰਦਰ ਰਾਮ, ਰਾਜ ਕੁਮਾਰ, ਸਤਨਾਮ ਰਾਮ, ਪ੍ਰੀਤਮ ਰਾਮ ਆਦਿ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਕਰਵਾਈ ਗਈ | ਪਟਕੇ ਦੀ ਕੁਸ਼ਤੀ ਪਿ੍ੰਸ ਕੋਹਾਲੀ 'ਤੇ ਅਜੇ ਹਰਿਆਣਾ ਵਿਚਕਾਰ ਸੰਤ ਬਾਬਾ ਸਰਬਜੀਤ ਸਿੰਘ ਮੁੱਖ ਸੇਵਾਦਾਰ ਡੇਰਾ ਸੰਤ ਬਾਬਾ ਅਤਰ ਦਾਸ ਲੜੋਆ, ਬਾਬਾ ਜਬਰਜੰਗ ਸਿੰਘ ਸੇਵਾਦਾਰ ਗੁਰਦੁਆਰਾ ਸਲਵਾਣਾ ਸਾਹਿਬ ਮਾਲੋ ਮਜਾਰਾ ਤੇ ਛਿੰਝ ਕਮੇਟੀ ਦੇ ਅਹੁਦੇਦਾਰਾਂ ਵਲੋਂ ਸ਼ੁਰੂ ਕਰਵਾਈ ਗਈ | ਜਿਸ ਵਿਚ ਪਿ੍ੰਸ ਕੁਹਾਲੀ ਨੇ ਅਜੈ ਹਰਿਆਣਾ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਦੇ ਪਹਿਲੇ ਇਨਾਮ 'ਤੇ ਕਬਜ਼ਾ ਕੀਤਾ | ਜਦਕਿ ਦੋ ਨੰਬਰ ਦੀ ਕੁਸ਼ਤੀ 'ਚ ਅੰਗਰੇਜ਼ ਡੂਮਛੇੜੀ ਨੇ ਮੰਨਾ ਕੰਗਣੀਵਾਲ ਨੂੰ ਅਤੇ ਤਿੰਨ ਨੰਬਰ ਦੀ ਕੁਸ਼ਤੀ 'ਚ ਛੋਟਾ ਜੱਸਾ ਬਾਹੜੋਵਾਲ ਨੇ ਸਿਮਰਨ ਮੁਕੰਦਪੁਰ ਨੂੰ ਚਿੱਤ ਕੀਤਾ | ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਸਰਬਜੀਤ ਸਿੰਘ ਤੇ ਬਾਬਾ ਜਬਰਜੰਗ ਸਿੰਘ ਵਲੋਂ ਕੀਤੀ ਗਈ | ਪ੍ਰਧਾਨ ਰਣਜੀਤ ਸਿੰਘ ਰਾਣਾ ਤੇ ਜਸਵਿੰਦਰ ਸਿੰਘ ਨੇ ਛਿੰਝ ਮੇਲੇ ਵਿੱਚ ਪੁੱਜੇ ਦਰਸ਼ਕ ਵੀਰਾਂ, ਸੰਤ ਬਾਬਾ ਸਰਬਜੀਤ ਸਿੰਘ, ਬਾਬਾ ਜਬਰਜੰਗ ਸਿੰਘ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਪਿੰਡ ਵਾਸੀਆਂ ਤੇ ਵਿਦੇਸ਼ ਵਿੱਚ ਬੈਠੇ ਸੱਜਣਾਂ ਵਲੋਂ ਸਹਿਯੋਗ ਦੇਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਾਨੀ ਸੱਜਣ ਆਪਣੀ ਦੱਸਾਂ ਨੌਹਾਂ ਦੀ ਕਿਰਤ ਕਮਾਈ ਨੂੰ ਸਫਲ ਬਣਾਉਣ ਲਈ ਇਸ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਹਨ | ਉਨ੍ਹਾਂ ਆਪਣੇ ਸਾਥੀ ਪ੍ਰਬੰਧਕਾਂ ਨਾਲ ਸਮੂਹ ਦਾਨੀ ਵੀਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਮੂਹ ਛਿੰਝ ਕਮੇਟੀ, ਗ੍ਰਾਮ ਪੰਚਾਇਤ, ਸਹਿਯੋਗੀ ਸੱਜਣ, ਕੁਮੈਂਟਰ ਭਿੰਦਰ, ਕੋਚ ਬੀਰਾ ਰਾਏਪੁਰ ਡੱਬਾ, ਰਾਜੂ ਪਹਿਲਵਾਨ ਆਦਿ ਹਾਜ਼ਰ |