20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕਮਲ ਗਾਂਧੀ ਮੈਮੋਰੀਅਲ ਆਯੁਰਵੈਦਿਕ ਕਾਲਜ ਤੇ ਹਸਪਤਾਲ ਨੇ ਧਨਵੰਤਰੀ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 19-10-2025
ਨਵਾਂਸ਼ਹਿਰ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕਮਲ ਗਾਂਧੀ ਮੈਮੋਰੀਅਲ ਆਯੂਰਵੈਦਿਕ ਕਾਲਜ ਤੇ ਹਸਪਤਾਲ ਵਿਖੇ ਕਾਲਜ ਮੁਖੀ ਡਾ. ਵਿਕਾਸ ਕੁਮਾਰ ਦੀ ਦੇਖ-ਰੇਖ 'ਚ ਭਗਵਾਨ ਧਨਵੰਤਰੀ ਜੈਅੰਤੀ ਮਨਾਉਣ ਲਈ ਧਾਰਮਿਕ ਸਮਾਗਮ ਕੀਤਾ | ਪੂਰੇ ਕਾਲਜ ਨੂੰ ਸੁੰਦਰ ਰੰਗੋਲੀ ਡਿਜ਼ਾਈਨਾਂ, ਫੁੱਲਾਂ ਅਤੇ ਦੀਵਿਆਂ ਨਾਲ ਜਗਾਇਆ ਗਿਆ ਸੀ | ਸੀ. ਈ. ਓ. ਤੇ ਗਰੁੱਪ ਕੈਪਟਨ ਅਸ਼ਵਨੀ ਦੱਤਾ, ਕੈਂਪਸ ਡਾਇਰੈਕਟਰ ਡਾ. ਏ. ਸੀ. ਰਾਣਾ, ਡਾ. ਵਿਕਾਸ ਕੁਮਾਰ ਤੇ ਐਸ. ਏ. ਓ. ਇੰਜ. ਰਾਜਿੰਦਰ ਕੁਮਾਰ ਮੂੰਮ ਨੇ ਭਗਵਾਨ ਧਨਵੰਤਰੀ ਦੀ ਤਸਵੀਰ ਸਾਹਮਣੇ ਜੋਤ ਜਗਾਈ | ਉਨ੍ਹਾਂ ਨਾਲ ਬੀ. ਐੱਡ. ਕਾਲਜ ਦੀ ਪ੍ਰੋਫੈਸਰ ਮੋਨਿਕਾ ਧਮਾ, ਅਮਨਦੀਪ ਕੌਰ, ਸਤਵਿੰਦਰ ਕੌਰ, ਪ੍ਰਭਜੋਤ ਕੌਰ, ਅਮਨਦੀਪ ਕੌਰ ਕਲੇਰ, ਵਿਦਿਆਰਥੀ ਤੇ ਹੋਰ ਸਟਾਫ ਮੈਂਬਰ ਸ਼ਾਮਿਲ ਹੋਏ | ਸਤਵਿੰਦਰ ਕੌਰ ਤੇ ਡਾ. ਏ. ਸੀ. ਰਾਣਾ ਨੇ ਗਣੇਸ਼ ਪੂਜਾ, ਨਵਗ੍ਰਹਿ ਪੂਜਾ ਤੇ ਸਾਰੇ ਦੇਵੀ-ਦੇਵਤਿਆਂ ਦਾ ਧਿਆਨ ਕਰਵਾਈਆ ਅਤੇ ਭਗਵਾਨ ਧਨਵੰਤਰੀ ਨੂੰ ਕਾਲਜ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ | ਸੀ. ਈ. ਓ. ਅਸ਼ਵਨੀ ਦੱਤਾ, ਡਾ. ਵਿਕਾਸ ਕੁਮਾਰ ਤੇ ਇੰਜ. ਆਰ. ਕੇ. ਮੂਮ ਨੇ ਦੱਸਿਆ ਕਿ ਭਗਵਾਨ ਧਨਵੰਤਰੀ ਦਾ ਜਨਮ ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨਤੇਰਸ 'ਤੇ ਹੋਇਆ ਸੀ | ਇਸ ਦਿਨ ਨੂੰ ਧਨਤੇਰਸ ਵਜੋਂ ਮਨਾਇਆ ਜਾਂਦਾ ਹੈ | ਆਯੂਰਵੈਦਿਕ ਡਾਕਟਰ ਉਨ੍ਹਾਂ ਨੂੰ ਸਿਹਤ ਦਾ ਦੇਵਤਾ ਮੰਨਦੇ ਹਨ | ਸਾਨੂੰ ਆਪਣੇ ਜੀਵਨ ਵਿਚ ਤਰੱਕੀ ਲਈ ਮੰਥਨ ਕਰਦੇ ਰਹਿਣਾ ਚਾਹੀਦਾ ਹੈ | ਮੰਚ ਸੰਚਾਲਨ ਵਿਦਿਆਰਥਣ ਦੀਕਸ਼ਾ ਨੇ ਕੀਤਾ | ਇਸ ਮੌਕੇ ਮਿਦੱਤ ਜਹਾਂ, ਸਨੇਹ ਤੇ ਵਿਪਨ ਕੁਮਾਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਕਰਨਵੀਰ ਕਟਾਰੀਆਂ ਹਲਕਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਬ੍ਰੈਂਪਟਨ (ਕੈਨੇਡਾ) ਵਿਖੇ ਕੀਤਾ ਸਨਮਾਨਿਤ ਅਗਲੀ ਖ਼ਬਰ ਸ਼ਾਸਤਰਾਂ ਮੁਤਾਬਿਕ ਕੱਲ੍ਹ ਮਨਾਈ ਜਾਵੇਗੀ ਦੀਵਾਲੀ-ਪੰਡਿਤ ਪ੍ਰਦੀਪ ਸ਼ਰਮਾ
Ad Position 24