19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾਈ ਮੀਟਿੰਗ

Ad Position 21
No active advertisement
ਅਜੀਤ ਡੈਸਕ 19-10-2025
ਬੰਗਾ, 18 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਵੀ ਐਚ ਅਛੂਤਾਕਵਨ, ਭੈਣ ਪ੍ਰੀਤਮ ਕੌਰ ਵਿਰਕ, ਕਸ਼ਮੀਰ ਸਿੰਘ ਜਮਸ਼ੇਰ, ਭੂਰਾ ਸਿੰਘ ਪੱਕਾ ਕਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਸੰਬੰਧੀ ਸੂਬਾ ਜਨਰਲ ਸਕੱਤਰ ਗੁਰਮੇਸ਼ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਦੀਆਂ ਅੱਠ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝਾ ਮੋਰਚਾ ਬਣਾ ਕੇ 15 ਮੰਗਾਂ ਲਈ ਜ਼ੋਰਦਾਰ ਸੰਘਰਸ਼ ਕੀਤਾ | ਸਮੇਂ-ਸਮੇਂ ਐਕਸ਼ਨ ਵਿਚ ਸਾਡੇ ਯੂਨੀਅਨ ਦੇ ਸਾਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸੇ ਤਰ੍ਹਾਂ ਐਸ. ਕੇ. ਐਮ. ਵਲੋਂ ਦਿੱਤੇ ਐਕਸ਼ਨਾਂ ਦਾ ਸਮਰਥਨ ਕੀਤਾ | ਯੂਨੀਅਨ ਦੀ ਮੁੱਢਲੀ ਮੈਂਬਰਸ਼ਿਪ ਵਧਾਉਣ ਲਈ ਫੈਸਲੇ ਕੀਤੇ ਗਏ | ਜਥੇਬੰਦੀ ਨੂੰ ਹੇਠਾਂ ਤੋਂ ਮਜ਼ਬੂਤ ਕਰਨ ਲਈ 300 ਮੁੱਢਲੇ ਮੈਂਬਰ ਬਣਾਉਣ ਦਾ ਫੈਸਲਾ ਕੀਤਾ | 30 ਨਵੰਬਰ ਤੱਕ ਇਹ ਟੀਚਾ ਪੂਰਾ ਕੀਤਾ ਜਾਵੇਗਾ ਨਾਲ ਹੀ ਤਹਿਸੀਲ ਇਕਾਈਆਂ ਦੇ ਅਜਲਾਸ ਕੀਤੇ ਜਾਣਗੇ | 10 ਜਨਵਰੀ 2026 ਤੱਕ ਸਾਰੇ ਜ਼ਿਲਿ੍ਹਆਂ ਦੇ ਇਜਲਾਸ ਕੀਤੇ ਜਾਣਗੇ | ਫਰਵਰੀ 'ਚ ਯੂਨੀਅਨ ਦੀ 32ਵੀਂ ਸੂਬਾਈ ਕਾਨਫਰੰਸ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬਾ ਨੂਰਮਹਿਲ ਵਿਖੇ ਕੀਤੀ ਜਾਵੇਗੀ | ਯੂਨੀਅਨ ਦਾ ਬੁਲਾਰਾ ਕਮੀਆਂ ਦੀ ਲਹਿਰ ਨੂੰ ਜਾਰੀ ਕੀਤਾ | ਮੀਟਿੰਗ 'ਚ ਇਕ ਮਤਾ ਪਾਸ ਕਰਕੇ ਦਲਿਤਾਂ 'ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕੀਤੀ ਅਤੇ ਆਈ. ਪੀ. ਐਸ. ਪੂਰਨ ਕੁਮਾਰ ਦੀ ਮੌਤ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ | ਦੂਜੇ ਮਤੇ ਰਾਹੀਂ ਪੰਜਾਬ ਵਿਚ ਹੋਏ ਹੜ੍ਹਾਂ ਨਾਲ ਖਰਾਬੇ ਦੀ ਫੌਰੀ ਰਾਹਤ ਦੇਣ ਦੀ ਮੰਗ ਕੀਤੀ | ਮੀਟਿੰਗ 'ਚ ਵੱਖ-ਵੱਖ ਜ਼ਿਲਿ੍ਹਆਂ ਦੇ 26 ਸਾਥੀਆਂ ਨੇ ਭਾਗ ਲਿਆ | ਅੰਤ 'ਚ ਸੂਬਾ ਪ੍ਰਧਾਨ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਝਿੰਗੜਾਂ ਵਿਖੇ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਅੱਜ ਅਗਲੀ ਖ਼ਬਰ ਕਰਨਵੀਰ ਕਟਾਰੀਆਂ ਹਲਕਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਬ੍ਰੈਂਪਟਨ (ਕੈਨੇਡਾ) ਵਿਖੇ ਕੀਤਾ ਸਨਮਾਨਿਤ
Ad Position 24