ਔੜ/ ਝਿੰਗੜਾਂ, 18 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਸ੍ਰੀ ਵਿਸ਼ਵਕਰਮਾ ਵੈਲਫੇਅਰ ਕਮੇਟੀ ਔੜ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗਿਆਨ, ਵਿਗਿਆਨ ਤੇ ਸ਼ਿਲਪ ਕਲਾ ਦੇ ਜਨਮ ਦਾਤਾ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ 56ਵੇਂ ਸਲਾਨਾ ਮਹਾਨ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ 22 ਅਕਤੂਬਰ ਨੂੰ ਸ੍ਰੀ ਵਿਸ਼ਵਕਰਮਾ ਮੰਦਰ ਔੜ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਧਾਨ ਜਰਨੈਲ ਸਿੰਘ, ਜਸਪਾਲ ਸਿੰਘ ਚਾਨਾ ਗੜ੍ਹਪਧਾਣਾ, ਤਰਸੇਮ ਸਿੰਘ ਬਿੱਟੂ ਮੀਰਪੁਰ ਲੱਖਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਵੇਰੇ ਵੇਲੇ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਜਾਵੇਗਾ | ਉਪਰੰਤ ਹਵਨ ਪੂਜਾ ਕੀਤੀ ਜਾਵੇਗੀ | ਇਸ ਮੌਕੇ ਪੰਡਾਲ ਸਜਾਏ ਜਾਣਗੇ, ਜਿਸ 'ਚ ਨਾਮਵਰ ਰਾਗੀ, ਢਾਡੀ, ਕੀਰਤਨੀ ਜਥਿਆਂ ਤੋਂ ਇਲਾਵਾ ਪ੍ਰਸਿੱਧ ਗਾਇਕ ਸਵ: ਸੁਰਿੰਦਰ ਸਿੰਘ ਛਿੰਦਾ ਦੇ ਲਾਡਲੇ ਸ਼ਾਗਿਰਦ ਗਾਇਕ ਦੀਪ ਛਿੰਦਾ ਬਾਬਾ ਵਿਸ਼ਵਕਰਮਾ ਦੀ ਮਹਿਮਾ ਦਾ ਗੁਣਗਾਨ ਕਰਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ 'ਚ ਮਲਵਿੰਦਰ ਸਿੰਘ ਕੰਗ ਸੰਸਦ ਮੈਂਬਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਹਰਜੋਤ ਕੌਰ ਲੋਹਟੀਆ ਜਨਰਲ ਸਕੱਤਰ ਮਹਿਲਾ ਵਿੰਗ ਆਮ ਆਦਮੀ ਪਾਰਟੀ, ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ, ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ ਨਵਾਂਸ਼ਹਿਰ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋ. ਅ. ਦਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ | ਪ੍ਰਬੰਧਕਾਂ ਵਲੋਂ ਦਾਨੀ ਸੰਗਤ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਸੰਗਤ ਵਾਸਤੇ ਚਾਹ ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ | ਇਸ ਮੌਕੇ ਰੁਪਿੰਦਰ ਸਿੰਘ ਲਾਇਲ, ਜੋਗਾ ਸਿੰਘ ਗੜੁਪੜ, ਤਰਸੇਮ ਸਿੰਘ ਬਿੱਟੂ ਮੀਰਪੁਰ ਲੱਖਾ, ਸੁਰਿੰਦਰ ਸਿੰਘ ਗੜੁਪੱੜ, ਕਾਲਾ ਆਰੇ ਵਾਲਾ, ਮੇਸ਼ੀ ਕਾਰਖਾਨੇ ਵਾਲਾ, ਬਲਵਿੰਦਰ ਸਿੰਘ ਸਿਆਣ, ਲਖਵਿੰਦਰ ਸਿੰਘ ਲਾਡੀ, ਸ਼ਰਨਜੀਤ ਸਿੰਘ ਸ਼ੀਰਾ, ਇੰਦਰਜੀਤ ਸਿੰਘ ਸ਼ੀਰਾ, ਸਰਬਜੀਤ ਸਿੰਘ ਸਿਆਣ, ਹਰਦੀਪ ਸਿੰਘ ਤੱਖਰ, ਨੰਬਰਦਾਰ ਸੁਰਿੰਦਰ ਸਿੰਘ ਮੀਰਪੁਰ ਲੱਖਾ ਆਦਿ ਹਾਜ਼ਰ ਸਨ |