ਬਲਾਚੌਰ, 18 ਅਕਤੂਬਰ (ਨਰੇਸ਼ ਧੌਲ)-ਚੇਚੀ ਗੋਤਰ ਸਤੀ ਮਾਤਾ ਦਾ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਬੂਲੇਵਾਲ ਨੇੜੇ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ 21 ਅਕਤੂਬਰ ਨੂੰ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ | ਸੇਵਾਦਾਰਾਂ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰ ਵੇਲੇ ਝੰਡੇ ਦੀ ਰਸਮ ਤੇ ਹਵਨ ਪੂਜਾ ਕਰਨ ਉਪਰੰਤ ਵੱਖ-ਵੱਖ ਕਲਾਕਾਰਾਂ ਵਲੋਂ ਸਤੀ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ |