23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹਾਈਵੇ 'ਤੇ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕ ਡਾਢੇ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 03-11-2025
ਕਾਠਗੜ੍ਹ, 2 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇ 344 ਏ ਜੋ ਰੋਪੜ ਤੋਂ ਫਗਵਾੜਾ ਤੱਕ ਜਾਂਦਾ ਹੈ, ਇਸ ਰੋਡ ਉੱਤੇ ਪਿੰਡ ਰੈਲਮਾਜਰਾ ਤੋਂ ਲੈ ਕੇ ਕਾਠਗੜ੍ਹ ਮੋੜ ਤੱਕ ਨੈਸ਼ਨਲ ਹਾਈਵੇ ਵੱਲੋਂ ਲਗਾਇਆ ਗਈਆਂ ਸਟਰੀਟ ਲਾਈਟਾਂ ਹਮੇਸ਼ਾ ਹੀ ਬੰਦ ਰਹਿੰਦੀਆਂ ਹਨ | ਜਿਸ ਕਰਕੇ ਰਾਤ ਸਮੇਂ ਰੋਡ 'ਤੇ ਚੱਲਣ ਵਾਲੇ ਵਾਹਨ ਚਾਲਕਾਂ ਅਤੇ ਸਾਈਕਲ ਚਾਲਕਾਂ ਨੂੰ ਜੋ ਇਸ ਇਲਾਕੇ ਦੇ ਸਨਅਤੀ ਖੇਤਰ ਦੀਆਂ ਵੱਖ-ਵੱਖ ਫ਼ੈਕਟਰੀਆਂ ਵਿਚ ਕੰਮ ਕਰਦੇ ਹਨ | ਉਨ੍ਹਾਂ ਨੂੰ ਆਉਣ-ਜਾਣ ਵਿਚ ਭਾਰੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਅਤੇ ਆਮ ਲੋਕਾਂ ਨੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਸਟਰੀਟ ਲਾਈਟਾਂ ਨੂੰ ਜਲਦੀ ਠੀਕ ਕਰਵਾ ਕੇ ਲੋਕਾਂ ਦੀ ਮੁਸ਼ਕਿਲ ਹੱਲ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਗੁਰਦੁਆਰਾ ਸਿੰਘ ਸਭਾ ਪਿੰਡ ਮਜਾਰੀ ਵਿਖੇ 5 ਨੂੰ ਅਗਲੀ ਖ਼ਬਰ ਪਿਕਅਪ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਚਾਲਕ ਦੀ ਮੌਤ <br/>
Ad Position 24