ਮਜਾਰੀ/ਸਾਹਿਬਾ, 3 ਨਵੰਬਰ (ਨਿਰਮਲਜੀਤ ਸਿੰਘ ਚਾਹਲ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਸਬਾ ਮਜਾਰੀ ਦੀਆਂ ਸਮੂਹ ਸੰਗਤਾਂ ਵਲੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜੋ ਗੁਰਦਆਰਾ ਸਿੰਘ ਸਭਾ ਤੋਂ ਸਵੇਰੇ ਵੇਲੇ ਸ਼ੁਰੂ ਹੋਇਆ | ਜਿਸ ਨੇ ਪਹਿਲੇ ਪੜ੍ਹਾਅ ਦਾ ਠਹਿਰਾਅ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਿਖੇ ਕੀਤਾ ਤੇ ਦੀਵਾਨ ਸਜਾਏ ਗਏ | ਇਸ ਮੌਕੇ ਪੰਥਕ ਢਾਡੀ ਹਰਮੇਜਰ ਸਿੰਘ ਮਜਾਰੀ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਗਿਆ ਤੇ ਸੰਗਤਾਂ ਵਾਸਤੇ ਲੰਗਰ ਲਗਾਇਆ ਗਿਆ | ਉਸ ਤੋਂ ਬਾਅਦ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਜੋ ਸਾਰੇ ਨਗਰ ਦੀ ਪਰਿਕਰਮਾ ਕਰਦਾ ਹੋਇਆ ਤੇ ਵੱਖ-ਵੱਖ ਥਾਵਾਂ 'ਤੇ ਠਹਿਰਾਅ ਕਰਨ ਤੋਂ ਬਾਅਦ ਸ਼ਾਮ ਵੇਲੇ ਗੁਰਦਆਰਾ ਸਿੰਘ ਸਭਾ ਵਿਖੇ ਸੰਪੂਰਨ ਹੋਇਆ | ਇਸ ਮੌਕੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਸੰਗਤਾਂ ਵਾਸਤੇ ਥਾਂ-ਥਾਂ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਮਾਹੀ, ਸਰਪੰਚ ਰਸ਼ਪਾਲ ਸਿੰਘ ਅਟਵਾਲ, ਕੈਪ. ਦਰਬਾਰਾ ਸਿੰਘ, ਬਾਬਾ ਪ੍ਰੀਤਮ ਸਿੰਘ, ਮਾ. ਮੋਹਣ ਸਿੰਘ, ਕੈਪ. ਗੁਰਪਾਲ ਸਿੰਘ, ਨੰਬਰਦਾਰ ਪਾਖਰ ਸਿੰਘ, ਜਗਤਾਰ ਸਿੰਘ ਮਾਹੀ, ਸਤਨਾਮ ਸਿੰਘ ਅਟਵਾਲ, ਸੁਖਵਿੰਦਰ ਸਿੰਘ ਪਨੇਸਰ, ਹਰਪਾਲ ਸਿੰਘ, ਸਰਵਣ ਸਿੰਘ ਗਿੱਲ, ਪ੍ਰੇਮ ਸਿੰਘ, ਜਗਤਾਰ ਸਿੰਘ, ਜੋਗਿੰਦਰ ਸਿੰਘ ਰੱਕੜ, ਮਾ. ਸਤਨਾਮ ਸਿੰਘ, ਹਰਕਮਲ ਸਿੰਘ, ਮੇਜਰ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਡਾ. ਬਲਿਹਾਰ ਸਿੰਘ, ਚਰਨਜੀਤ ਸਿੰਘ, ਬਹਾਦਰ ਸਿੰਘ ਆਦਿ ਹਾਜਰ ਸਨ |