14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

144 ਵੇਂ ਮੁਫ਼ਤ ਮੈਡੀਕਲ ਕੈਂਪ ਸੰਬੰਧੀ ਪੋਸਟਰ ਜਾਰੀ <br/>

Ad Position 21
No active advertisement
ਅਜੀਤ ਡੈਸਕ 23-11-2025
ਨਵਾਂਸ਼ਹਿਰ, 22 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਦੁਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਨਵਾਂਸ਼ਹਿਰ ਵੱਲੋਂ 144ਵਾਂ ਮੁਫ਼ਤ ਮੈਡੀਕਲ ਜਾਂਚ ਕੈਂਪ ਬਾਬਾ ਸੈਣ ਭਗਤ ਗੁਰਦੁਆਰਾ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਪੰਜ ਦਸੰਬਰ ਨੂੰ ਬਾਬਾ ਸੈਣ ਭਗਤ ਦੇ 683ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਨਰਿੰਦਰ ਸਿੰਘ ਰਾਠੌਰ ਦੀ ਪ੍ਰਧਾਨਗੀ ਹੇਠ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਇੰਜੀ. ਜੋਤਦੀਪ ਸਿੰਘ ਰਾਠੌਰ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੁਦਰਤੀ ਇਲਾਜ ਪ੍ਰਣਾਲੀ ਤੇ ਡਾਕਟਰ ਰੰਜੀਵ ਕੁਮਾਰ ਸਿਟੀ ਹਸਪਤਾਲ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ | ਸੋਸਾਇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350 ਸਾਲਾ ਸਮਾਗਮ ਨੂੰ ਸਮਰਪਿਤ ਧਾਰਮਿਕ ਪੋਸਟਰ, ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ | ਪ੍ਰਕਾਸ਼ ਉਤਸਵ ਦੇ ਮੌਕੇ 5 ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਕੀਰਤਨੀ ਜਥੇ ਕੀਰਤਨ ਕਰਨਗੇ, ਅਤੇ ਕਥਾ ਵਿਚਾਰਾਂ ਉਪਰੰਤ ਗੁਰੂ ਦਾ ਲੰਗਰ ਅਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ | ਇਸ ਮੌਕੇ 'ਤੇ ਨਰਿੰਦਰ ਸਿੰਘ ਰਾਠੌਰ ਤੋਂ ਇਲਾਵਾ ਵਾਸਦੇਵ ਪਰਦੇਸੀ, ਜੋਤਦੀਪ ਸਿੰਘ ਰਾਠੌਰ, ਪਵਨ ਕੁਮਾਰ ਚਾਂਦਲਾ, ਐਸ ਐਸ ਭੰਗੂ, ਦਿਲਦਾਰ ਸਿੰਘ ਰਾਠੌਰ, ਸਤਿੰਦਰ ਸਿੰਘ, ਸੁਰਜੀਤ ਕੌਰ, ਪ੍ਰੀਤਮ ਕੌਰ ਸਾਬਕਾ ਸਰਪੰਚ ਪਿੰਡ ਸੋਨਾ, ਪੂਜਾ ਰਾਣੀ ਮਾਨ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਨੂੰ ਪੀ.ਡੀ.ਐੱਫ.ਏ. ਵਲੋਂ 52 ਲੱਖ ਦੀਆਂ 50 ਮੱਝਾਂ ਭੇਟ -47 ਕਿਸਾਨਾਂ ਨੂੰ ਮੱਝਾਂ ਦੀ ਵੰਡ ਅਗਲੀ ਖ਼ਬਰ ਕੋਟ ਧਰਮ ਚੰਦ ਖੁਰਦ ਤੋਂ ਸਜਾਏ ਨਗਰ ਕੀਰਤਨ ਦਾ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਿੱਘਾ ਸਵਾਗਤ
Ad Position 24