20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 02-11-2025
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਬਲਜਿੰਦਰ ਸਿੰਘ)- ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡ ਕ੍ਰਾਂਤੀ ਤਹਿਤ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਖੇਡ ਸਟੇਡੀਅਮ ਮਾਧੋਪੁਰ, ਸਰਹਿੰਦ ਵਿਖੇ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ (ਪ੍ਰਾਇਮਰੀ) ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ | ਜਿਸ ਵਿਚ ਜ਼ਿਲੇ੍ਹ ਦੇ ਅੱਠ ਬਲਾਕਾਂ ਦੇ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ | ਤਿੰਨ ਰੋਜ਼ਾ ਚੱਲੇ ਇਸ ਟੂਰਨਾਮੈਂਟ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਜੀਤ ਕੌਰ ਨੇ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ ਉੱਥੇ ਹੀ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ | ਉਨ੍ਹਾਂ ਰਾਜ ਪੱਧਰ ਦੇ ਹੋਣ ਵਾਲੇ ਮੁਕਾਬਲਿਆਂ ਵਿਚ ਵੀ ਇਨ੍ਹਾਂ ਖਿਡਾਰੀਆਂ ਨੂੰ ਵਧੀਆ ਪ੍ਰਦਰਸ਼ਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਕਰਾਟੇ, ਤੈਰਾਕੀ 100, 200, 400 ਅਤੇ 600 ਮੀਟਰ ਦੌੜਾਂ ਲੜਕੇ ਤੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰਿਲੇਅ ਦੌੜ ਲੜਕੇ ਪਹਿਲਾ ਮੰਡੀ ਗੋਬਿੰਦਗੜ੍ਹ, ਦੂਜਾ ਅਮਲੋਹ, ਲੜਕੀਆਂ 'ਚ ਪਹਿਲਾ ਮੰਡੀ ਗੋਬਿੰਦਗੜ੍ਹ ਤੇ ਦੂਜਾ ਸਥਾਨ ਅਮਲੋਹ ਨੂੰ ਹਾਸਿਲ ਹੋਇਆ | ਗੋਲਾ ਸੁੱਟਣਾ ਲੜਕਿਆਂ 'ਚ ਪਹਿਲਾ ਚਿੰਟੂ, ਦੂਜਾ ਰਣਵੀਰ ਸਿੰਘ, ਲੜਕੀਆਂ 'ਚ ਪਹਿਲਾ ਰੂਹਮੀਤ ਕੌਰ ਤੇ ਦੂਜਾ ਸਥਾਨ ਮੇਨਿਕਾ ਨੇ ਹਾਸਿਲ ਕੀਤਾ | ਲੰਬੀ ਛਾਲ ਲੜਕੇ ਪਹਿਲਾ ਸਤਿਅਮ ਕੁਮਾਰ, ਦੂਜਾ ਭਲਿੰਦਰਜੀਤ ਸਿੰਘ, ਲੜਕੀਆਂ 'ਚ ਪਹਿਲਾ ਪਰਦੀਪ ਕੌਰ ਤੇ ਦੂਜਾ ਸਥਾਨ ਤਾਨੀਆ ਨੇ ਹਾਸਿਲ ਕੀਤਾ | ਕਬੱਡੀ ਨੈਸ਼ਨਲ ਸਟਾਈਲ 'ਚ ਪਹਿਲਾ ਮੰਡੀ ਗੋਬਿੰਦਗੜ੍ਹ ਤੇ ਦੂਜਾ ਸਥਾਨ ਫ਼ਤਹਿਗੜ੍ਹ ਸਾਹਿਬ ਨੂੰ ਹਾਸਿਲ ਹੋਇਆ | ਫੁੱਟਬਾਲ ਲੜਕੇ ਪਹਿਲਾ ਖਮਾਣੋਂ, ਦੂਜਾ ਸਥਾਨ ਫ਼ਤਹਿਗੜ੍ਹ ਸਹਿਬ, ਲੜਕੀਆਂ 'ਚ ਪਹਿਲਾ ਖਮਾਣੋਂ, ਦੂਜਾ ਸਥਾਨ ਅਮਲੋਹ ਨੇ ਹਾਸਿਲ ਕੀਤਾ | ਬੈਡਮਿੰਟਨ ਲੜਕੇ ਪਹਿਲਾ ਅਮਲੋਹ, ਦੂਜਾ ਸਥਾਨ ਖਮਾਣੋਂ, ਲੜਕੀਆਂ 'ਚ ਪਹਿਲਾ ਖਮਾਣੋਂ ਤੇ ਦੂਜਾ ਸਥਾਨ ਬਸੀ ਪਠਾਣਾਂ, ਸ਼ਤਰੰਜ ਲੜਕੇ ਪਹਿਲਾ ਬਸੀ ਪਠਾਣਾਂ, ਦੂਜਾ ਜਖਵਾਲੀ, ਲੜਕੀਆਂ 'ਚ ਪਹਿਲਾ ਅਮਲੋਹ, ਦੂਜਾ ਸਥਾਨ ਖਮਾਣੋਂ, ਕੁਸ਼ਤੀਆਂ ਲੜਕੇ 25 ਕਿੱਲੋ 'ਚ ਪਹਿਲਾ ਸ਼ਿਵਮ ਗੁਪਤਾ ਨੇ ਹਾਸਿਲ ਕੀਤਾ | ਹਾਕੀ ਲੜਕੇ ਪਹਿਲਾ ਅਮਲੋਹ, ਦੂਜਾ ਸਥਾਨ ਬਸੀ ਪਠਾਣਾਂ, ਲੜਕੀਆਂ 'ਚ ਪਹਿਲਾ ਬਸੀ ਪਠਾਣਾਂ, ਖੋਖੋ ਲੜਕੇ ਪਹਿਲਾ ਮੰਡੀ ਗੋਬਿੰਦਗੜ੍ਹ ਤੇ ਦੂਸਰਾ ਸਥਾਨ ਬਸੀ ਪਠਾਣਾਂ, ਲੜਕੀਆਂ 'ਚ ਪਹਿਲਾ ਮੰਡੀ ਗੋਬਿੰਦਗੜ੍ਹ ਦੂਸਰਾ ਤਰਖਾਣ ਮਾਜਰਾ, ਸਰਕਲ ਸਟਾਈਲ ਕਬੱਡੀ ਲੜਕੇ ਪਹਿਲਾ ਬਲਾਕ ਖੇੜਾ ਤੇ ਦੂਜਾ ਸਥਾਨ ਮੰਡੀ ਗੋਬਿੰਦਗੜ੍ਹ, ਰੱਸਾ ਕੱਸੀ 'ਚ ਪਹਿਲਾ ਖੇੜਾ ਤੇ ਦੂਸਰਾ ਅਮਲੋਹ, ਹੈਂਡਬਾਲ ਲੜਕੀਆਂ 'ਚ ਪਹਿਲਾ ਤਰਖਾਣ ਮਾਜਰਾ ਤੇ ਦੂਸਰਾ ਸਥਾਨ ਬਸੀ ਪਠਾਣਾਂ ਨੂੰ ਹਾਸਿਲ ਹੋਇਆ | ਇਸ ਮੌਕੇ ਬੀ.ਪੀ.ਈ.ਓ ਅਛਰਪਲ ਸ਼ਰਮਾ, ਹਰਵੇਲ ਸਿੰਘ, ਪਿ੍ਤਪਾਲ ਸਿੰਘ, ਸੰਦੀਪ ਕੁਮਾਰ, ਕੁਲਦੀਪ ਸਿੰਘ, ਸੁਖਪਾਲ ਸਿੰਘ, ਰਣਧੀਰ ਸਿੰਘ, ਜਸਪਾਲ ਸਿੰਘ, ਰਕਿੰਦਰ ਸਿੰਘ, ਮੀਡੀਆ ਕੋਆਰਡੀਨੇਟਰ ਜਰਨੈਲ ਸਿੰਘ ਸਹੋਤਾ, ਸੁਖਜੀਤ ਸਿੰਘ, ਤੇਜਵੰਤ ਸਿੰਘ, ਬੀਰਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਾਜ ਕੌਰ, ਸੁਖਪਾਲ ਸਿੰਘ, ਹਰਜੀਤ ਸਿੰਘ, ਜਸਪ੍ਰੀਤ ਕੌਰ, ਰਜੇਸ਼ ਕੁਮਾਰ, ਕਰਨੈਲ ਸਿੰਘ, ਸੰਜੇ ਜੋਸ਼ੀ ਵੀ ਹਾਜ਼ਰ ਸਨ | ਇਸ ਖੇਡ ਮੇਲੇ ਦੌਰਾਨ ਓਵਰ ਆਲ ਟਰਾਫ਼ੀ ਬਲਾਕ ਮੰਡੀ ਗੋਬਿੰਦਗੜ੍ਹ ਨੇ ਆਪਣੇ ਨਾਂਅ ਕੀਤੀ | ਜਿਸ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਗੋਬਿੰਦਗੜ੍ਹ ਦੇ ਮੁੱਖ ਅਧਿਆਪਕ ਮਾਸਟਰ ਸੁਖਵਿੰਦਰ ਸਿੰਘ ਨਸਰਾਲੀ ਅਤੇ ਮਨਦੀਪ ਕੌਰ ਈ.ਟੀ.ਟੀ. ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿਚ ਕਰਾਟਿਆਂ ਦੇ ਮੁਕਾਬਲੇ ਵਿਚ 9 ਸੋਨੇ ਅਤੇ 3 ਚਾਂਦੀ ਦੇ ਤਗਮੇ ਹਾਸਿਲ ਕਰਕੇ ਵਿਸ਼ੇਸ਼ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਪੰਚਾਇਤੀ ਜ਼ਮੀਨ 'ਚੋਂ ਦਰਖ਼ਤ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਅਗਲੀ ਖ਼ਬਰ ਸਨੌਰ ਬਾਈਪਾਸ ਨੇੜੇ ਤੇਜ਼ ਰਫ਼ਤਾਰ ਟਰੱਕ ਨੇ ਪਿਕਅਪ ਗੱਡੀ ਨੂੰ ਮਾਰੀ ਟੱਕਰ, ਇੱਕ ਦੀ ਮੌਤ
Ad Position 24